ਮੁਲਾਕਾਤ ਲਈ ਕੁਲਭੂਸ਼ਣ ਦੀ ਮਾਂ ਨੂੰ ਵੀਜ਼ੇ ਦੇਣ ‘ਤੇ ਸ਼ੁਰੂ ਹੋਈ ਵਿਚਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੂਲਭੂਸ਼ਣ ਜਾਧਵ ਦੀ ਮਾਂ ਨੂੰ ਵੀਜ਼ਾ ਮਿਲ ਸਕਦਾ ਹੈ ਅਤੇ ਇਸ ‘ਤੇ ਵਿਚਾਰ ਸ਼ੁਰੂ ਹੋ ਗਈ ਹੈ। ਅੱਜ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਇਹ ਖਬਰ ਨਸ਼ਰ ਹੋਈ ਹੈ। ਹਾਲਾਂਕਿ ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉਸਦੇ ਕੋਲ ਵੀਜ਼ਾ ਅਤੇ ਕਾਊਂਸਲਰ ਐਕਸੈਸ ਨੂੰ ਲੈ ਕੇ ਸਥਿਤੀ ਵਿਚ ਬਦਲਾਅ ਦੀ ਕੋਈ ਜਾਣਕਾਰੀ ਨਹੀਂ ਹੈ। ਚੇਤੇ ਰਹੇ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੁਲਭੂਸ਼ਣ ਜਾਧਵ ਦੀ ਮਾਂ ਨੂੰ ਵੀਜ਼ਾ ਨਾ ਦੇਣ ਮਾਮਲਾ ਉਠਾਇਆ ਸੀ। ਵਿਦੇਸ਼ ਮੰਤਰੀ ਨੇ ਟਵੀਟ ਕਰਕੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਰਤਾਜ ਅਜੀਜ ਦਾ ਧਿਆਨ ਵੀ ਇਸ ਪਾਸੇ ਦਿਵਾਇਆ ਸੀ।
Check Also
‘ਡੰਕੀ ਰੂਟ’ ਮਾਮਲੇ ਵਿਚ ਈਡੀ ਵਲੋਂ ਪੰਜਾਬ ਅਤੇ ਹਰਿਆਣਾ ਵਿਚ ਨਵੇਂ ਸਿਰਿਓਂ ਜਾਂਚ ਸ਼ੁਰੂ
ਈਡੀ ਨੇ ਪਹਿਲਾਂ ਵੀ ਦੋ ਦਿਨ ਕੀਤੀ ਸੀ ਜਾਂਚ ਜਲੰਧਰ/ਬਿਊਰੋ ਨਿਊਜ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ …