3.3 C
Toronto
Saturday, April 4, 2026
spot_img
HomeਕੈਨੇਡਾFrontਪਟਿਆਲਾ ’ਚ ਬੀ.ਐਚ. ਪ੍ਰਾਪਰਟੀਜ਼ ਦੇ ਮਾਲਕ ਦੇ ਘਰ ਸੀਬੀਆਈ ਦਾ ਛਾਪਾ -...

ਪਟਿਆਲਾ ’ਚ ਬੀ.ਐਚ. ਪ੍ਰਾਪਰਟੀਜ਼ ਦੇ ਮਾਲਕ ਦੇ ਘਰ ਸੀਬੀਆਈ ਦਾ ਛਾਪਾ – ਮੁਅੱਤਲ ਡੀਆਈਜੀ ਭੁੱਲਰ ਮਾਮਲੇ ਨਾਲ ਤਾਰਾਂ ਜੁੜਨ ਦਾ ਦਾਅਵਾ


ਪਟਿਆਲਾ/ਬਿਊਰੋ ਨਿਊਜ਼
ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਬਾਰੇ ਕੁਝ ਅਹਿਮ ਜਾਣਕਾਰੀ ਮਿਲਣ ਤੋਂ ਬਾਅਦ ਸੀਬੀਆਈ ਦੀ ਇਕ ਟੀਮ ਨੇ ਪਟਿਆਲਾ ਵਿਚ ਬੀ.ਐਚ. ਪ੍ਰਾਪਰਟੀਜ਼ ਦੇ ਮਾਲਕ ਭੁਪਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਹੈ। ਧਿਆਨ ਰਹੇ ਕਿ ਹਰਚਰਨ ਸਿੰਘ ਭੁੱਲਰ ਰਿਸ਼ਵਤਖੋਰੀ ਦੇ ਮਾਮਲੇ ਵਿਚ ਪਹਿਲਾਂ ਹੀ ਸੀਬੀਆਈ ਦੀ ਗਿ੍ਰਫਤ ਵਿਚ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਬੀਆਈ ਦੀ ਟੀਮ ਪਟਿਆਲਾ ਵਿਚ ਭੁਪਿੰਦਰ ਸਿੰਘ ਦੇ ਘਰ ਪਹੁੰਚੀ ਅਤੇ ਸਾਰੇ ਘਰ ਦੀ ਤਲਾਸ਼ੀ ਲਈ ਗਈ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਭੁੱਲਰ ਤੋਂ ਲਗਾਤਾਰ ਪੁੱਛਗਿੱਛ ਅਤੇ ਸੀਬੀਆਈ ਨੂੰ ਮਿਲੇ ਕੁਝ ਦਸਤਾਵੇਜ਼ਾਂ ਵਿਚ ਬੀ.ਐਚ. ਪ੍ਰਾਪਰਟੀਜ਼ ਦਾ ਨਾਮ ਸਾਹਮਣੇ ਆਇਆ ਹੈ, ਹਾਲਾਂਕਿ ਅਧਿਕਾਰੀ ਇਸ ਮਾਮਲੇ ’ਤੇ ਚੁੱਪ ਹਨ। ਇਹ ਵੀ ਦੱਸਣਯੋਗ ਹੈ ਕਿ ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਨੂੰ ਦਲਾਲ ਕ੍ਰਿਸ਼ਨੂੰੂ ਸ਼ਾਰਦਾ ਜਰੀਏ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਸੀ। ਭੁੱਲਰ ਦੇ ਘਰੋਂ ਸੀਬੀਆਈ ਨੇ ਕਰੋੜਾਂ ਰੁਪਏ ਦੀ ਨਗਦੀ, ਸੋਨੇ ਦੇ ਗਹਿਰੇ, ਕੀਮਤੀ ਘੜੀਆਂ ਅਤੇ ਜਾਇਦਾਦ ਸਬੰਧੀ ਦਸਤਾਵੇਜ਼ ਬਰਾਮਦ ਕੀਤੇ ਸਨ।

RELATED ARTICLES
POPULAR POSTS