ਇਰਾਦਾ ਏ ਕਤਲ ਤੋਂ ਇਲਾਵਾ ਹੋਰ ਅਹਿਮ ਧਾਰਾਵਾਂ ਤਹਿਤ ਵੀ ਕੇਸ ਦਰਜ
ਫਰੀਦਕੋਟ, ਬਿਊਰੋ ਨਿਊਜ਼
ਪੰਜਾਬ ਦੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਨੇ ਡੀਜੀਪੀ ਪੰਜਾਬ ਦੀ ਸਿਫਾਰਸ਼ ‘ਤੇ ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਕੋਟਕਪੂਰਾ ਗੋਲੀਕਾਂਡ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਤਤਕਾਲੀ ਡੀਐਸਪੀ ਕੋਟਕਪੂਰਾ ਤੇ ਮੌਜੂਦਾ ਐਸ ਪੀ ਬਲਜੀਤ ਸਿੰਘ ਸਿੱਧੂ ਅਤੇ ਐਸਪੀ ਪਰਮਜੀਤ ਸਿੰਘ ਪੰਨੂੰ ਨੂੰ ਤੁਰੰਤ ਮੁਅੱਤਲ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਦੋਵੇਂ ਪੁਲਿਸ ਅਧਿਕਾਰੀਆਂ ਦਾ ਮੁੱਖ ਦਫਤਰ ਹੁਣ ਡੀ.ਜੀ.ਪੀ. ਦਫਤਰ ਚੰਡੀਗੜ੍ਹ ਰਹੇਗਾ। ਪੰਜਾਬ ਪੁਲਿਸ ਦੀ ਐਸ ਆਈ ਟੀ ਦੀ ਟੀਮ ਨੇ ਇਨ੍ਹਾਂ ਦੋਵੇਂ ਪੁਲਿਸ ਅਧਿਕਾਰੀਆਂ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਇਰਾਦਾ-ਏ-ਕਤਲ ਤੋਂ ਇਲਾਵਾ ਹੋਰ ਅਹਿਮ ਧਾਰਾਵਾਂ ਤਹਿਤ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ। ਇਨ੍ਹਾਂ ਖਿਲਾਫ਼ ਅਦਾਲਤ ਵਿਚ ਚਾਰਜਸ਼ੀਟ ਵੀ ਦਾਇਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਸਮੇਂ ਪਰਮਜੀਤ ਸਿੰਘ ਪੰਨੂੰ ਏਡੀਸੀਪੀ ਲੁਧਿਆਣਾ ਤਾਇਨਾਤ ਸੀ ਜਦਕਿ ਬਲਜੀਤ ਸਿੰਘ ਸਿੱਧੂ ਡੀਐਸਪੀ ਕੋਟਕਪੂਰਾ ਤਾਇਨਾਤ ਸੀ।
Check Also
ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਨਾ ਕਰਵਾਉਣ ’ਤੇ ਵਿਰੋਧੀ ਧਿਰਾਂ ਇਕਜੁੱਟ
ਕੇਂਦਰ ਸਰਕਾਰ ਖਿਲਾਫ ਕੱਢੀ ਭੜਾਸ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਸੈਨੇਟ ਚੋਣਾਂ ਨਾ ਕਰਵਾਉਣ …