ਪੰਜਾਬ ‘ਚ ਕਰੋਨਾ ਪੀੜਤ ਮਰੀਜ਼ਾਂ ਗਿਣਤੀ 400 ਦੇ ਨੇੜੇ ਅੱਪੜੀ
ਲੁਧਿਆਣਾ ਤੇ ਮੋਹਾਲੀ ‘ਚ ਅੱਜ 11-11 ਮਾਮਲੇ ਆਏ ਸਾਹਮਣੇ
ਚੰਡੀਗੜ੍ਹ/ਬਿਊਰੋ ਨਿਊਜ਼
ਕਰੋਨਾ ਵਾਇਰਸ ਦਾ ਕਹਿਰ ਅੱਜ ਪੰਜਾਬ ‘ਤੇ ਇਸ ਤਰ੍ਹਾਂ ਵਰ੍ਹਿਆ ਜਿਵੇਂ ਕੋਈ ਬੰਬ ਫਟ ਗਿਆ ਹੋਵੇ। ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਅੱਜ ਪੰਜਾਬ ਅੰਦਰ ਜਬਰਦਸਤ ਵਾਧਾ ਹੋਇਆ। ਸਿਰਫ਼ ਦੋ ਜ਼ਿਲ੍ਹਿਆਂ ਲੁਧਿਆਣਾ ਅਤੇ ਮੋਹਾਲੀ ਅੰਦਰ 22 ਨਵੇਂ ਕਰੋਨਾ ਪੀੜਤ ਮਰੀਜ਼ ਸਾਹਮਣੇ ਆਉਣ ਨਾਲ ਪੰਜਾਬ ਅੰਦਰ ਹਾਹਾਕਾਰ ਮਚੀ ਗਈ। ਅੱਜ ਲੁਧਿਆਣਾ ‘ਚ ਹਜ਼ੂਰ ਸਾਹਿਬ ਤੋਂ ਪਰਤੇ 7 ਅਤੇ ਕੋਟਾ ਤੋਂ ਆਏ 4 ਵਿਦਿਆਰਥੀ ਕਰੋਨਾ ਵਾਇਰਸ ਤੋਂ ਪੀੜਤ ਪਾਏ ਗਏ। ਮੋਹਾਲੀ ਵਿਚ ਵੀ ਅੱਜ 11 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸਥਿਤੀ ਭਿਆਨਕ ਬਣ ਗਈ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ‘ਚ 4, ਤਰਨ ਤਾਰਨ 2 ਅਤੇ ਫਰੀਦਕੋਟ ‘ਚ 2, ਪਟਿਆਲਾ ‘ਚ 2, ਸੰਗਰੂਰ ‘ਚ 1 ਨਵੇਂ ਕਰੋਨਾ ਪੀੜਤ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਕਰੋਨਾ ਤੋਂ ਬਚਿਆ ਜ਼ਿਲ੍ਹਾ ਬਠਿੰਡਾ ਵੀ ਅੱਜ ਕਰੋਨਾ ਦੀ ਲਪੇਟ ‘ਚ ਆ ਗਿਆ, ਉਥੇ ਵੀ 2 ਕਰੋਨਾ ਪੀੜਤ ਵਿਅਕਤੀ ਸਾਹਮਣੇ ਆਏ। ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਪੰਜਾਬ ਵਿਚ ਕਰੋਨਾ ਪੀੜਤਾਂ ਦੀ ਗਿਣਤੀ 400 ਦੇ ਨੇੜੇ ਅੱਪੜ ਗਈ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਵੀ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਅਤੇ ਮਰੀਜ਼ਾਂ ਗਿਣਤੀ ਵਧ ਕੇ 66 ਤੱਕ ਪੁੱਜ ਗਈ ਹੈ। ਲੰਘੀ ਕੱਲ੍ਹ ਜਦੋਂ ਖਬਰਾਂ ਪੜ੍ਹੀਆਂ ਗਈਆਂ ਉਸ ਸਮੇਂ ਤੱਕ ਚੰਡੀਗੜ੍ਹ ਵਿਚ 11 ਨਵੇਂ ਕਰੋਨਾ ਪੀੜਤ ਸਾਹਮਣੇ ਆ ਚੁੱਕੇ ਹਨ ਪ੍ਰੰਤੂ ਬਾਅਦ ਵਿਚ ਦੇਰ ਰਾਤ 4 ਹੋਰ ਮਾਮਲੇ ਸਾਹਮਣੇ ਆਏ ਅਤੇ ਅੱਜ 7 ਮਾਮਲੇ ਸਾਹਮਣੇ ਆਉਣ ਨਾਲ ਚੰਡੀਗੜ੍ਹ ‘ਚ ਕਰੋਨਾ ਪੀੜਤਾਂ ਦੀ ਗਿਣਤੀ ‘ਚ ਚੋਖਾ ਵਾਧਾ ਹੋਇਆ।
Check Also
ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫਾ
ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਬਣੇ ਸਨ ਐਸਜੀਪੀਸੀ ਦੇ ਪ੍ਰਧਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …