Breaking News
Home / ਪੰਜਾਬ / ਪੰਜਾਬ ‘ਚ 2 ਹਫ਼ਤਿਆਂ ਲਈ ਹੋਰ ਵਧਾਇਆ ਕਰਫਿਊ, ਹੁਣ 15 ਮਈ ਤੱਕ ਜਾਰੀ ਰਹੇਗਾ ਲੌਕਡਾਊਨ

ਪੰਜਾਬ ‘ਚ 2 ਹਫ਼ਤਿਆਂ ਲਈ ਹੋਰ ਵਧਾਇਆ ਕਰਫਿਊ, ਹੁਣ 15 ਮਈ ਤੱਕ ਜਾਰੀ ਰਹੇਗਾ ਲੌਕਡਾਊਨ

ਕਰਫਿਊ ‘ਚ ਮਿਲੇਗੀ ਢਿੱਲ, 1 ਮਈ ਤੋਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

ਚੰਡੀਗੜ੍ਹ/ਬਿਊਰੋ ਨਿਊਜ਼
ਕਰੋਨਾ ਵਾਇਰਸ ਕਾਰਨ ਚੱਲ ਰਿਹਾ ਲੌਕਡਾਊਨ ਪੰਜਾਬ ‘ਚ 2 ਹਫ਼ਤੇ ਲਈ ਹੋਰ ਵਧਾ ਦਿੱਤਾ ਗਿਆ ਹੈ ਅਤੇ ਹੁਣ 15 ਮਈ ਤੱਕ ਜਾਰੀ ਰਹੇਗਾ ਲੌਕਡਾਊਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਅੱਜ ਐਲਾਨ ਕੀਤਾ । ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ 1 ਮਈ ਤੋਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਕਰਫਿਊ ‘ਚ ਢਿੱਲ ਦਿੱਤੀ ਜਾਵੇਗੀ। ਜਿਸ ਦੇ ਚਲਦਿਆਂ ਦੁਕਾਨਾਂ ਖੁੱਲ੍ਹਣਗੀਆਂ ਤੇ ਲੋਕ ਇਸ ਢਿੱਲ ਦੌਰਾਨ ਆਪਣੇ ਜ਼ਰੂਰੀ ਕੰਮ ਕਰ ਸਕਦੇ ਹਨ। ਹਾਲਾਂਕਿ ਰੈੱਡ ਜ਼ੋਨ ਇਲਾਕਿਆਂ ‘ਚ ਇਹ ਢਿੱਲ ਮਿਲੇਗੀ ਜਾਂ ਨਹੀਂ ਇਸ ਬਾਰੇ ਹਾਲੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ ।ਕਿਹੜੇ-ਕਿਹੜੇ ਜ਼ਿਲ੍ਹਿਆਂ ‘ਚ ਕਿਹੜੀਆਂ ਦੁਕਾਨਾਂ ਖੁੱਲਣਗੀਆਂ ਇਸ ਬਾਰੇ ਹੋਰ ਵਿਸਥਾਰ ਨਾਲ ਜਾਣਕਾਰੀ ਕੱਲ ਹੋਣ ਵਾਲੀ ਕੈਬਨਿਟ ਮੀਟਿੰਗ ਤੋਂ ਬਾਅਦ ਮਿਲੇਗੀ। ਕੈਪਟਨ ਨੇ ਕਿਹਾ ਕਿ ਅਸੀਂ ਦੋ ਹਫ਼ਤੇ ਬਾਅਦ ਫਿਰ ਹਾਲਾਤਾਂ ਦੀ ਸਮੀਖਿਆ ਕਰਾਂਗੇ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਘਰ ਤੋਂ ਬਾਹਰ ਆ ਸਕਦੇ ਹੋ ਪ੍ਰੰਤੂ ਮਾਸਕ ਪਹਿਨਣਾ ਅਤੇ ਜਨਤਕ ਦੂਰੀ ਬਣਾਈ ਰੱਖਣ ਲਾਜ਼ਮੀ ਹੈ ।

Check Also

ਚੱਬੇਵਾਲ, ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਸੀਟਾਂ ’ਤੇ ਆਮ ਆਦਮੀ ਪਾਰਟੀ ਨੇ ਜਿੱਤ ਕੀਤੀ ਹਾਸਲ

ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਕੁਲਦੀਪ ਸਿੰਘ ਢਿੱਲੋਂ ਨੇ ਮਾਰੀ ਬਾਜ਼ੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ …