-1.3 C
Toronto
Sunday, November 9, 2025
spot_img
Homeਪੰਜਾਬਲਿਫਾਫਾ ਕਲਚਰ ਤੋਂ ਖਿਲਾਫ ਹੋਏ ਬੀਬੀ ਜਗੀਰ ਕੌਰ

ਲਿਫਾਫਾ ਕਲਚਰ ਤੋਂ ਖਿਲਾਫ ਹੋਏ ਬੀਬੀ ਜਗੀਰ ਕੌਰ

ਸੁਖਪਾਲ ਖਹਿਰਾ ਬੋਲੇ : ਬੀਬੀ ਜਗੀਰ ਕੌਰ ਲਿਫਾਫਾ ਕਲਚਰ ਦਾ ਖੁਦ ਵੀ ਲੈਂਦੇ ਰਹੇ ਹਨ ਲਾਹਾ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ’ਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਹਰ ਹਾਲਤ ’ਚ ਐਸਜੀਪੀਸੀ ਦੀ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਮੈਂ ਕਦੀ ਵੀ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਅਕਾਲੀ ਦਲ ਖ਼ਿਲਾਫ਼ ਕੋਈ ਸ਼ਬਦ ਨਹੀਂ ਬੋਲਿਆ ਹੈ, ਜਿਸ ਨਾਲ ਪਾਰਟੀ ਦਾ ਨੁਕਸਾਨ ਹੋਵੇ। ਜਗੀਰ ਕੌਰ ਨੇ ਕਿਹਾ ਕਿ ਐੱਸਜੀਪੀਸੀ ਪ੍ਰਧਾਨ ਦੀ ਚੋਣ ਲੜਨ ਲਈ ਇਸ ਕਾਰਨ ਉਹ ਬਜ਼ਿੱਦ ਹਨ ਕਿਉਂਕਿ ਉਹ ਲਿਫਾਫਾ ਕਲਚਰ ਦੇ ਖਿਲਾਫ ਹਨ। ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਅਜੇ ਤੱਕ ਕਿਸੇ ਹੋਰ ਸਿਆਸੀ ਪਾਰਟੀ ’ਚ ਜਾਣ ਬਾਰੇ ਨਹੀਂ ਸੋਚਿਆ ਅਤੇ ਉਨ੍ਹਾਂ ਆਪਣੇ ਆਪ ਨੂੰ ਅਕਾਲੀ ਦਲ ਦੀ ਵਫ਼ਾਦਾਰ ਸਿਪਾਹੀ ਦੱਸਿਆ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਬੀਬੀ ਜਗੀਰ ਕੌਰ 9 ਨਵੰਬਰ ਨੂੰ ਹੋਣ ਵਾਲੀ ਐੱਸਜੀਪੀਸੀ ਦੇ ਪ੍ਰਧਾਨ ਦੀ ਚੋਣ ਜਿੱਤਣ ਜਾਂ ਹਾਰਨ ਤੋਂ ਬਾਅਦ ਕੋਈ ਵੱਡਾ ਫ਼ੈਸਲਾ ਲੈ ਸਕਦੇ ਹਨ। ਉਧਰ ਦੂਜੇ ਪਾਸੇ ਬੀਬੀ ਜਗੀਰ ਕੌਰ ਦੇ ਸਿਆਸੀ ਵਿਰੋਧੀ ਸੁਖਪਾਲ ਖਹਿਰਾ ਨੇ ਕਿਹਾ ਕਿ ਜੇਕਰ ਬੀਬੀ ਜਗੀਰ ਕੌਰ ਬਹਿਬਲ ਕਲਾਂ ਮਾਮਲੇ ਅਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿੱਤੇ ਜਾਣ ਵਰਗੇ ਮਾਮਲਿਆਂ ’ਤੇ ਬਾਦਲਾਂ ਖਿਲਾਫ ਬਗਾਵਤ ਕਰਦੇ ਤਾਂ ਸ਼ਾਇਦ ਉਹ ਪ੍ਰਧਾਨਗੀ ਮੰਗਣ ਨਾਲੋਂ ਬਿਹਤਰ ਜਨਤਕ ਸਟੈਂਡ ਮੰਨਿਆ ਜਾਣਾ ਸੀ। ਕਿਉਂਕਿ ਸੱਚਾਈ ਇਹ ਹੈ ਕਿ ‘ਲਿਫਾਫਾ’ ਕਲਚਰ ਦਾ ਲਾਹਾ ਬੀਬੀ ਜਗੀਰ ਕੌਰ ਖੁਦ ਵੀ ਲੈਂਦੇ ਰਹੇ ਹਨ।

RELATED ARTICLES
POPULAR POSTS