15.9 C
Toronto
Sunday, October 11, 2026
spot_img
Homeਪੰਜਾਬਭਗਵੰਤ ਮਾਨ ਨੇ ਅਕਾਲੀਆਂ ਅਤੇ ਕਾਂਗਰਸ 'ਤੇ ਲਗਾਏ ਆਰੋਪ

ਭਗਵੰਤ ਮਾਨ ਨੇ ਅਕਾਲੀਆਂ ਅਤੇ ਕਾਂਗਰਸ ‘ਤੇ ਲਗਾਏ ਆਰੋਪ

ਭਗਵੰਤ ਮਾਨ ਨੇ ਅਕਾਲੀਆਂ ਅਤੇ ਕਾਂਗਰਸ ‘ਤੇ ਲਗਾਏ ਆਰੋਪਕਿਹਾ – ਬਠਿੰਡਾ ਤੇ ਫਿਰੋਜ਼ਪੁਰ ‘ਚ ਅਕਾਲੀ ਤੇ ਕਾਂਗਰਸੀ ਖੇਡਣਗੇ ਦੋਸਤਾਨਾ ਮੈਚ
ਚੰਡੀਗੜ੍ਹ/ਬਿਊਰੋ ਨਿਊਜ਼
ਲੋਕ ਸਭਾ ਹਲਕਾ ਬਠਿੰਡਾ ਅਤੇ ਫਿਰੋਜ਼ਪੁਰ ਵਿਚ ਅਕਾਲੀ ਅਤੇ ਕਾਂਗਰਸੀ ਦੋਵੇਂ ਦੋਸਤਾਨਾ ਮੈਚ ਖੇਡਣਗੇ। ਇਸ ਸਬੰਧੀ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਅਤੇ ਬਾਦਲਾਂ ਦੀ ਮਿਲੀਭੁਗਤ ਦਾ ਪਰਦਾਫਾਸ਼ ਕੀਤਾ। ਭਗਵੰਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਵੀ ਬਾਦਲ ਪਰਿਵਾਰ ਨਾਲ ਆਪਣੀ ਯਾਰੀ ਪੁਗਾ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ, ਬਠਿੰਡਾ ਤੇ ਪਟਿਆਲਾ ਵਿਚ ਇੱਕ-ਦੂਸਰੇ ਦਾ ਸਹਾਰਾ ਬਣਦਿਆਂ ਕੈਪਟਨ ਤੇ ਬਾਦਲਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਾਲਾ ਫ਼ਾਰਮੂਲਾ ਦੁਹਰਾਇਆ ਹੈ। 2017 ਵਿਚ ਪਟਿਆਲਾ, ਲੰਬੀ ਤੇ ਜਲਾਲਾਬਾਦ ਵਿਚ ਕੈਪਟਨ ਤੇ ਬਾਦਲਾਂ ਨੇ ਦੋਸਤਾਨਾ ਮੈਚ ਖੇਡ ਕੇ ਇੱਕ-ਦੂਜੇ ਨੂੰ ਜਿਤਾਇਆ ਸੀ। ਭਗਵੰਤ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਜੇਕਰ ਕੈਪਟਨ ਅਮਰਿੰਦਰ ਲੰਬੀ ਤੋਂ ਚੋਣ ਨਾ ਲੜਦੇ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਜਿੱਤਣਾ ਲਾਜ਼ਮੀ ਸੀ ਤੇ ਪ੍ਰਕਾਸ਼ ਸਿੰਘ ਬਾਦਲ ਦੀ ਹਾਰ ਪੱਕੀ ਸੀ।

RELATED ARTICLES
POPULAR POSTS