ਕੈਪਟਨ ਵਲੋਂ ਫਾਈਨਲ ਕੀਤੇ ਨਾਵਾਂ ਨੂੰ ਰਾਹੁਲ ਨੇ ਨਕਾਰਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਮੰਤਰੀ ਮੰਡਲ ਦਾ ਵਾਧਾ ਇੱਕ ਵਾਰ ਫਿਰ ਟਲ ਗਿਆ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਭਾਵੀ ਮੰਤਰੀਆਂ ਦੀ ਜੋ ਸੂਚੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਤੀ ਸੀ ਉਸ ਬਾਰੇ ਸਹਿਮਤੀ ਨਹੀਂ ਬਣੀ ਅਤੇ ਸੂਚੀ ਨੂੰ ਰਾਹੁਲ ਗਾਂਧੀ ਨੇ ਨਕਾਰ ਦਿੱਤਾ । ਹੁਣ ਪੰਦਰਾਂ ਦਿਨ ਬਾਅਦ ਕੈਪਟਨ ਅਮਰਿੰਦਰ ਸਿੰਘ ਫਿਰ ਤੋਂ ਰਾਹੁਲ ਦੇ ਦਰਬਾਰ ਜਾਣਗੇ । ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਕੁਝ ਨੌਜਵਾਨਾਂ ਨੂੰ ਮੰਤਰੀ ਬਣਾਉਣ ਦੇ ਪੱਖ ਵਿੱਚ ਹਨ ਪਰ ਕੈਪਟਨ ਵੱਲੋਂ ਜੋ ਸੂਚੀ ਰਾਹੁਲ ਗਾਂਧੀ ਨੂੰ ਦਿੱਤੀ ਗਈ ਸੀ ਉਸ ਵਿੱਚ ਨੌਜਵਾਨਾਂ ਦੇ ਨਾਮ ਘੱਟ ਸਨ ਜਿਸ ਕਾਰਨ ਰਾਹੁਲ ਗਾਂਧੀ ਨੂੰ ਇਹ ਸੂਚੀ ਪਸੰਦ ਨਹੀਂ ਆਈ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਤੋਂ ਰਾਤ ਬਿਨਾਂ ਕਿਸੇ ਨੂੰ ਦੱਸੇ ਦਿੱਲੀ ਚਲੇ ਗਏ ਸਨ ।
ਦੂਜੇ ਪਾਸੇ ਮੰਤਰੀ ਬਣਨ ਦੇ ਚਾਹਵਾਨ ਵਿਧਾਇਕ ਬਹੁਤ ਪ੍ਰੇਸ਼ਾਨ ਹਨ ਅੰਦਰ ਖਾਤੇ ਉਹ ਕੈਪਟਨ ਦੀ ਇਸ ਢਿੱਲ ਮੱਠ ਦੀ ਨੀਤੀ ਦਾ ਵਿਰੋਧ ਕਰ ਰਹੇ ਹਨ ਪਰ ਖੁੱਲ੍ਹੇ ਤੌਰ ‘ਤੇ ਉਹ ਕੁਝ ਕਹਿਣ ਨੂੰ ਤਿਆਰ ਨਹੀਂ ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …