21 C
Toronto
Monday, May 25, 2026
spot_img
Homeਪੰਜਾਬਸਾਬਕਾ ਵਿਧਾਇਕ ਦੀ ਧੀ ਨਾਲ ਬਲਾਤਕਾਰ ਦਾ ਮਾਮਲਾ ਆਇਆ ਸਾਹਮਣੇ

ਸਾਬਕਾ ਵਿਧਾਇਕ ਦੀ ਧੀ ਨਾਲ ਬਲਾਤਕਾਰ ਦਾ ਮਾਮਲਾ ਆਇਆ ਸਾਹਮਣੇ

ਪੁਲਿਸ ਨੇ ਪਿਓ-ਪੁੱਤ ‘ਤੇ ਕੀਤਾ ਮਾਮਲਾ ਦਰਜ
ਮਾਨਸਾ/ਬਿਊਰੋ ਨਿਊਜ਼
ਸਾਬਕਾ ਵਿਧਾਇਕ ਸੁਰਜਨ ਸਿੰਘ ਜੋਗਾ ਦੀ ਨਾਬਾਲਿਗ ਧੀ ਨਾਲ ਬਲਾਤਕਾਰ ਹੋਣ ਦੇ ਦੋਸ਼ ਹੇਠ ਪੁਲਿਸ ਵੱਲੋਂ ਪਿਓ-ਪੁੱਤਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦਲਿਤ ਆਗੂ ਸੁਰਜਨ ਸਿੰਘ ਜੋਗਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਜੋਗਾ ਵਿਧਾਨ ਸਭਾ ਹਲਕੇ ਤੋਂ 1992 ਤੋਂ 1997 ਤੱਕ ਇੰਡੀਅਨ ਪੀਪਲਜ਼ ਫਰੰਟ ਵੱਲੋਂ ਵਿਧਾਇਕ ਰਹੇ ਸਨ, ਹਾਲਾਂਕਿ ਬਾਅਦ ਵਿਚ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ।
ਜਾਣਕਾਰੀ ਅਨੁਸਾਰ ਮਰਹੂਮ ਵਿਧਾਇਕ ਸੁਰਜਨ ਸਿੰਘ ਜੋਗਾ ਦੀ ਨਾਬਾਲਿਗ ਧੀ ਲੋਕਾਂ ਦੇ ਘਰਾਂ ਵਿਚ ਝਾੜੂ ਪੋਚੇ ਦਾ ਕੰਮ ਕਰਦੀ ਹੈ। ਜਦੋਂ ਇਹ ਲੜਕੀ ਗੁਆਂਢ ਵਿਚ ਕੰਮ ਕਰਨ ਲਈ ਜਾਂਦੀ ਤਾਂ ਪਿਓ-ਪੁੱਤ ਇਸ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਂਦੇ ਰਹੇ। ਪੀੜਤ ਲੜਕੀ ਦੀ ਡਾਕਟਰੀ ਜਾਂਚ ਕਰਵਾਉਣ ਤੋਂ ਬਾਅਦ ਜੋਗਾ ਪੁਲਿਸ ਨੇ ਆਤਮਾ ਸਿੰਘ ਤੇ ਉਸਦੇ ਪੁੱਤਰ ਅਮਨਦੀਪ ਸਿੰਘ ਵਾਸੀ ਜੋਗਾ ਦੇ ਖਿਲਾਫ ਜਬਰ ਜਿਨਾਹ ਦਾ ਮਾਮਲਾ ਦਰਜ ਕੀਤਾ ਹੈ।

RELATED ARTICLES
POPULAR POSTS