6.9 C
Toronto
Friday, April 3, 2026
spot_img
Homeਪੰਜਾਬਸੁਖਪਾਲ ਖਹਿਰਾ ਨੂੰ ਮਨਾਉਣ ਲਈ 'ਆਪ' ਨੇ ਬਣਾਈ ਕਮੇਟੀ

ਸੁਖਪਾਲ ਖਹਿਰਾ ਨੂੰ ਮਨਾਉਣ ਲਈ ‘ਆਪ’ ਨੇ ਬਣਾਈ ਕਮੇਟੀ

ਭਗਵੰਤ ਮਾਨ ਸਮੇਤ ਚਾਰ ਵਿਧਾਇਕ ਕਮੇਟੀ ‘ਚ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਵਿਚੋਂ ਬਾਗੀ ਹੋਏ ਵਿਧਾਇਕਾਂ ਨੂੰ ਮਨਾਉਣ ਲਈ ਕੇਜਰੀਵਾਲ ਨੇ ਇਕ ਕਮੇਟੀ ਬਣਾਈ ਹੈ। ਇਸ ਕਮੇਟੀ ਵਿਚ ਭਗਵੰਤ ਮਾਨ ਸਮੇਤ ਚਾਰ ਵਿਧਾਇਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਗੱਲ ਦਾ ਜ਼ਿਕਰ ਕੋਰ ਕਮੇਟੀ ਦੇ ਚੇਅਰਮੈਨ ਵਿਧਾਇਕ ਬੁੱਧ ਰਾਮ ਨੇ ਕੀਤਾ। ਇਸ ਸਬੰਧੀ ਭਗਵੰਤ ਮਾਨ ਨੇ ਕਿਹਾ ਕਿ ਪਰਿਵਾਰ ਵਿਚ ਨਾਰਾਜ਼ਗੀ ਹੁੰਦੀ ਹੈ ਅਤੇ ਨਾਰਾਜ਼ ਮੈਂਬਰਾਂ ਨੂੰ ਮਨਾ ਲਿਆ ਜਾਵੇਗਾ। ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਜਦੋਂ ਵੀ ਖਹਿਰਾ ਨਾਲ ਸਮਝੌਤੇ ਦੀ ਕੋਈ ਗੱਲਬਾਤ ਹੋਈ ਤਾਂ ਮੀਡੀਆ ਨੂੰ ਜ਼ਰੂਰ ਦੱਸਿਆ ਜਾਵੇਗਾ।
ਉਧਰ ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਖਹਿਰਾ ਧੜਾ ਪੰਜਾਬ ਵਿਚ ਪਾਰਟੀ ਵਿਸਥਾਰ ਦੇ ਆਪਣੇ ਐਲਾਨ ਦੇ ਕਦਮ ਨੂੰ ਅੱਗੇ ਵਧਾਉਣ ਜਾ ਰਿਹਾ ਹੈ। ਇਸ ਸਬੰਧੀ 24 ਅਕਤੂਬਰ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS