8 C
Toronto
Wednesday, May 13, 2026
spot_img
Homeਪੰਜਾਬਤ੍ਰਿਪਤ ਰਜਿੰਦਰ ਬਾਜਵਾ ਨੇ ਸੁਖਬੀਰ ਅਤੇ ਮਜੀਠੀਆ ਨੂੰ ਪੁੱਛਿਆ

ਤ੍ਰਿਪਤ ਰਜਿੰਦਰ ਬਾਜਵਾ ਨੇ ਸੁਖਬੀਰ ਅਤੇ ਮਜੀਠੀਆ ਨੂੰ ਪੁੱਛਿਆ

ਸਾਰੇ ਸਾਲ ਵਿਚ 350 ਕਰੋੜ ਰੁਪਏ ਦਾ ਬੀਜ ਵਿਕਦਾ ਹੈ ਅਤੇ ਫਿਰ ਕਿਵੇਂ 4 ਹਜ਼ਾਰ ਕਰੋੜ ਦਾ ਘੁਟਾਲਾ ਹੋ ਗਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਬੀਜ ਘੁਟਾਲਾ ਵੀ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ‘ਤੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਾਰੇ ਸਾਲ ਵਿਚ 350 ਕਰੋੜ ਰੁਪਏ ਦਾ ਬੀਜ ਵਿਕਦਾ ਹੈ। ਫਿਰ ਕਿਵੇਂ 4 ਹਜ਼ਾਰ ਕਰੋੜ ਦਾ ਘੁਟਾਲਾ ਹੋ ਗਿਆ? ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਨੂੰ ਇਹ ਅੰਕੜੇ ਸਪੱਸ਼ਟ ਕਰਨ ਨੂੰ ਵੀ ਕਿਹਾ ਹੈ। ਬਾਜਵਾ ਨੇ ਕਿਹਾ ਕਿ ਅਕਾਲੀ ਦਲ ਆਪਣੇ ਸਮਿਆਂ ਦੇ ਬੀਜ ਘਪਲੇ ਲੁਕਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਕੇਂਦਰ ਦੇ ਨਵੇਂ ਬਣੇ ਖੇਤੀ ਕਾਨੂੰਨ ਤੇ ਆਪਣਾ ਪੱਖ ਸਾਫ਼ ਕਰਨ ਦੀ ਲੋੜ ਹੈ।

RELATED ARTICLES
POPULAR POSTS