14.9 C
Toronto
Wednesday, March 11, 2026
spot_img
Homeਭਾਰਤਰਾਹੁਲ ਤੇ ਬਿੱਟੂ ਵਿਚਾਲੇ ਤਿੱਖੀ ਨੋਕ-ਝੋਕ

ਰਾਹੁਲ ਤੇ ਬਿੱਟੂ ਵਿਚਾਲੇ ਤਿੱਖੀ ਨੋਕ-ਝੋਕ

ਰਾਹੁਲ ਨੇ ਕਿਹਾ, ‘ਮੇਰੇ ਗੱਦਾਰ ਦੋਸਤ, ਤੂੰ ਵਾਪਸ ਆਏਂਗਾ’
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਰਮਿਆਨ ਸੰਸਦ ਦੇ ਬਾਹਰ ਤਿੱਖੀ ਬਹਿਸ ਦੇਖਣ ਨੂੰ ਮਿਲੀ। ਰਾਹੁਲ ਨੇ ਬਿੱਟੂ ਨੂੰ ‘ਗੱਦਾਰ ਦੋਸਤ’ ਕਿਹਾ ਤਾਂ ਬਿੱਟੂ ਨੇ ਵੀ ਕਾਂਗਰਸੀ ਆਗੂ ਨੂੰ ‘ਦੇਸ਼ ਦੇ ਦੁਸ਼ਮਣ’ ਕਹਿ ਕੇ ਹੱਥ ਮਿਲਾਉਣ ਤੋਂ ਨਾਂਹ ਕਰ ਦਿੱਤੀ। ਇਹ ਪੂਰਾ ਵਾਕਿਆ ਸੰਸਦ ਦੇ ਮਕਰ ਦੁਆਰ ਦੇ ਬਿਲਕੁਲ ਬਾਹਰ ਵਾਪਰਿਆ ਜੋ ਸੰਸਦ ਮੈਂਬਰਾਂ ਲਈ ਨਵੀਂ ਸੰਸਦੀ ਇਮਾਰਤ ਵਿਚ ਦਾਖ਼ਲੇ ਲਈ ਮੁੱਖ ਦੁਆਰ ਹੈ।
ਰਾਹੁਲ ਮਕਰ ਦੁਆਰ ਦੇ ਬਾਹਰ ਮੁਅੱਤਲ ਕਾਂਗਰਸੀ ਸੰਸਦ ਮੈਂਬਰਾਂ ਨਾਲ ਇਕਜੁੱਟਤਾ ਦਿਖਾਉਣ ਲਈ ਖੜ੍ਹੇ ਸਨ।
ਇਨ੍ਹਾਂ ਵਿਚ ਬਹੁਗਿਣਤੀ ਪੰਜਾਬ ਨਾਲ ਸਬੰਧਤ ਸਨ। ਰਾਹੁਲ ਜਿਉਂ ਹੀ ਬੋਲਣ ਲੱਗੇ ਤਾਂ ਉਥੋਂ ਲੰਘ ਰਹੇ ਰਵਨੀਤ ਬਿੱਟੂ ਨੇ ਤਨਜ਼ ਕੱਸਿਆ ਕਿ ‘ਮੁਅੱਤਲ ਕਾਂਗਰਸੀ ਮੈਂਬਰ ਇਥੇ ਇੰਝ ਬੈਠੇ ਹਨ ਜਿਵੇਂ ਉਨ੍ਹਾਂ ਨੇ ਜੰਗ ਜਿੱਤ ਲਈ ਹੋਵੇ।’ ਇਸ ‘ਤੇ ਰਾਹੁਲ ਨੇ ਪਲਟਵਾਰ ਕਰਦੇ ਹੋਏ ਕਿਹਾ, ”ਗੱਲ ਇਹ ਹੈ ਕਿ ਇੱਥੇ ਇੱਕ ਗੱਦਾਰ ਤੁਰਿਆ ਆ ਰਿਹਾ ਹੈ। ਉਹਦੇ ਚਿਹਰੇ ਵੱਲ ਨਜ਼ਰ ਮਾਰੋ। ਉਹ ਕਿਵੇਂ ਦਿਸਦਾ ਹੈ।” ਰਾਹੁਲ ਨੇ ਫਿਰ ਦੁਆ ਸਲਾਮ ਲਈ ਆਪਣਾ ਹੱਥ ਬਿੱਟੂ ਵੱਲ ਵਧਾਇਆ ਤੇ ਕਿਹਾ, ”ਹੈਲੋ ਬ੍ਰਦਰ, ਮੇਰੇ ਗੱਦਾਰ ਦੋਸਤ। ਘਬਰਾ ਨਾ, ਤੂੰ ਵੀ ਵਾਪਸ ਆਏਂਗਾ।”
ਕੇਂਦਰੀ ਮੰਤਰੀ ਨੇ ਰਾਹੁਲ ਗਾਂਧੀ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ।
ਬਿੱਟੂ ਨੇ ਰਾਹੁਲ ਅਤੇ ਹੋਰਨਾਂ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਨੂੰ ‘ਦੇਸ਼ ਦੇ ਦੁਸ਼ਮਣ’ ਦੱਸਿਆ। ਬਿੱਟੂ ਮਕਰ ਦੁਆਰ ਦੀਆਂ ਪੌੜੀਆਂ ਤੋਂ ਲੰਘਣ ਮੌਕੇ ਵੀ ਕਾਂਗਰਸੀ ਆਗੂਆਂ ਅਤੇ ਮੁਅੱਤਲ ਕੀਤੇ ਸੰਸਦ ਮੈਂਬਰਾਂ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਨੂੰ ‘ਦੇਸ਼ ਦੇ ਦੁਸ਼ਮਣ’ ਦੱਸਦੇ ਰਹੇ। ਬਿੱਟੂ ਪੰਜਾਬ ਦੇ ਸਾਬਕਾ ਅਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਹੈ। ਉਹ ਲੁਧਿਆਣਾ ਤੇ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਵੀ ਰਹੇ। ਉਹ 2024 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ।

ਗੱਦਾਰ ਹਮੇਸ਼ਾ ਗੱਦਾਰ ਰਹਿੰਦਾ ਹੈ: ਰਾਜਾ ਵੜਿੰਗ
ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਰਮਿਆਨ ਹੋਈ ਟੀਕਾ-ਟਿੱਪਣੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫੇਸਬੁੱਕ ਪੋਸਟ ਵਿਚ ਲਿਖ਼ਿਆ ਕਿ ‘ਗੱਦਾਰ ਹਮੇਸ਼ਾ ਗੱਦਾਰ ਰਹਿੰਦਾ ਹੈ। ਰਵਨੀਤ ਬਿੱਟੂ ਨੇ ਉਸ ਕਾਂਗਰਸ ਨੂੰ ਧੋਖਾ ਦਿੱਤਾ ਜਿਸ ਪਾਰਟੀ ਨੇ ਉਸ ਨੂੰ ਇੱਜ਼ਤ ਦਿੱਤੀ, ਅਹੁਦੇ ਦਿੱਤੇ… ਰਾਹੁਲ ਗਾਂਧੀ ਨੇ ਉਸ ਨੂੰ ਤਿੰਨ ਵਾਰ ਸੰਸਦ ਮੈਂਬਰ ਬਣਨ ਦਾ ਮੌਕਾ ਦਿੱਤਾ ਤੇ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਵੀ ਬਣਾਇਆ!

RELATED ARTICLES
POPULAR POSTS