Breaking News
Home / ਭਾਰਤ / 24 ਸਾਲਾਂ ਬਾਅਦ ਕਿਸੇ ਗੈਰ-ਗਾਂਧੀ ਨੂੰ ਮਿਲੇਗੀ ਕਾਂਗਰਸ ਦੀ ਕਮਾਨ

24 ਸਾਲਾਂ ਬਾਅਦ ਕਿਸੇ ਗੈਰ-ਗਾਂਧੀ ਨੂੰ ਮਿਲੇਗੀ ਕਾਂਗਰਸ ਦੀ ਕਮਾਨ

ਜੈਰਾਮ ਰਮੇਸ਼ ਬੋਲੇ : ਰਾਹੁਲ ਕਾਂਗਰਸ ਪ੍ਰਧਾਨ ਨਹੀਂ ਬਣਨਗੇ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਕਾਂਗਰਸ ਵਿਚ ਨਵੇਂ ਪ੍ਰਧਾਨ ਦੇ ਨਾਵਾਂ ਨੂੰ ਲੈ ਕੇ ਸਿਆਸੀ ਅਟਕਲਾਂ ਤੇਜ਼ ਹੋ ਗਈਆਂ ਹਨ। ਇਸੇ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਨਾਮਜ਼ਦਗੀਆਂ ਦੌਰਾਨ ਭਾਰਤ ਜੋੜੇ ਯਾਤਰਾ ’ਤੇ ਰਹਿਣਗੇ ਅਤੇ ਉਹ ਦਿੱਲੀ ਨਹੀਂ ਜਾਣਗੇ। ਰਮੇਸ਼ ਦੇ ਇਸ ਬਿਆਨ ਤੋਂ ਬਾਅਦ ਇਹ ਤੈਅ ਹੋ ਗਿਆ ਹੈ ਕਿ ਰਾਹੁਲ ਪਾਰਟੀ ਦੇ ਪ੍ਰਧਾਨ ਅਹੁਦੇ ਦੀ ਕਮਾਨ ਨਹੀਂ ਸੰਭਾਲਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਰਾਹੁਲ ਗਾਂਧੀ 23 ਸਤੰਬਰ ਨੂੰ ਭਾਰਤ ਯਾਤਰਾ ਤੋਂ ਬਰੇਕ ਲੈ ਕੇ ਦਿੱਲੀ ਪਹੁੰਚਣਗੇ ਅਤੇ ਆਪਣੀ ਮਾਂ ਸੋਨੀਆ ਗਾਂਧੀ ਨੂੰ ਵੀ ਮਿਲਣਗੇ। ਕਾਂਗਰਸ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀਆਂ 24 ਸਤੰਬਰ ਤੋਂ 30 ਸਤੰਬਰ ਤੱਕ ਹੋਣੀਆਂ ਹਨ ਅਤੇ ਇਸ ਦੌਰਾਨ ਰਾਹੁਲ ਭਾਰਤ ਜੋੜੋ ਯਾਤਰਾ ’ਤੇ ਹੀ ਰਹਿਣਗੇ ਅਤੇ ਉਹ ਦਿੱਲੀ ਨਹੀਂ ਜਾਣਗੇ। ਇਨ੍ਹਾਂ ਸਾਰੀਆਂ ਗੱਲਾਂ ਤੋਂ ਸਪੱਸ਼ਟ ਹੈ ਕਿ ਹੁਣ 24 ਸਾਲਾਂ ਬਾਅਦ ਕਿਸੇ ਗੈਰ-ਗਾਂਧੀ ਕੋਲ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਜਾਏਗੀ। ਇਨ੍ਹਾਂ 24 ਸਾਲਾਂ ਵਿਚ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕੋਲ ਹੀ ਰਹੀ ਹੈ। ਕਾਂਗਰਸ ਪਾਰਟੀ ਦੀ ਪ੍ਰਧਾਨਗੀ ਲਈ ਸ਼ਸ਼ੀ ਥਰੂਰ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ।

 

Check Also

ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ

ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …