Breaking News
Home / ਭਾਰਤ / ਰਾਹੁਲ ਗਾਂਧੀ ਨੇ ਕਿਹਾ, ਮੋਦੀ ਸਰਕਾਰ ‘ਚੋਂ ਭਰੋਸਾ ਹੋਇਆ ਖਤਮ

ਰਾਹੁਲ ਗਾਂਧੀ ਨੇ ਕਿਹਾ, ਮੋਦੀ ਸਰਕਾਰ ‘ਚੋਂ ਭਰੋਸਾ ਹੋਇਆ ਖਤਮ

ਹਰ ਸਖਸ਼ ਨੂੰ ਚੋਰ ਮੰਨਦੇ ਹਨ ਪ੍ਰਧਾਨ ਮੰਤਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਮੋਦੀ ਸਰਕਾਰ ‘ਤੇ ਸਿਆਸੀ ਹਮਲਾ ਕੀਤਾ ਹੈ। ਅੱਜ ਰਾਹੁਲ ਗਾਂਧੀ ਨੇ ਕਿਹਾ ਕਿ ਵਪਾਰ ਭਰੋਸੇ ‘ਤੇ ਚੱਲਦਾ ਹੈ, ਪਰ ਇਸ ਸਰਕਾਰ ਵਿਚ ਭਰੋਸਾ ਬਿਲਕੁਲ ਖਤਮ ਹੋ ਗਿਆ ਹੈ। ਉਹਨਾਂ ਕਿਹਾ ਕਿ ਮੋਦੀ ਨੂੰ ਹਰ ਸਖਸ਼ ਚੋਰ ਹੀ ਲੱਗਦਾ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਜੀਐਸਟੀ ਨੂੰ ਗੱਬਰ ਸਿੰਘ ਟੈਕਸ ਕਰਾਰ ਦਿੱਤਾ ਸੀ। ਇਸੇ ਦੌਰਾਨ ਬਾਕਸਰ ਵਿਜੇਂਦਰ ਸਿੰਘ ਨੇ ਰਾਹੁਲ ਨੂੰ ਸਵਾਲ ਕੀਤਾ ਕਿ ਤੁਸੀਂ ਵਿਆਹ ਕਰਵਾ ਕੇ ਪ੍ਰਧਾਨ ਮੰਤਰੀ ਬਣੋਗੇ ਜਾਂ ਵਿਆਹ ਤੋਂ ਪਹਿਲਾਂ? ਇਸ ਸਵਾਲ ‘ਤੇ ਰਾਹੁਲ ਨੇ ਕਿਸਮਤ ਦਾ ਹਵਾਲਾ ਦਿੰਦੇ ਹੋਏ ਜਵਾਬ ਟਾਲ ਦਿੱਤਾ। ਰਾਹੁਲ ਨੇ ਕਿਹਾ ਕਿ ਮੈਂ ਕਿਸਮਤ ਵਿਚ ਯਕੀਨ ਰੱਖਦਾ ਹਾਂ, ਜਦੋਂ ਵਿਆਹ ਹੋਣਾ ਹੈ ਉਦੋਂ ਹੀ ਹੋਵੇਗਾ।

 

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …