29.3 C
Toronto
Wednesday, July 15, 2026
spot_img
Homeਭਾਰਤਸਵਿੱਟਜਰਲੈਂਡ ਤੋਂ ਘੁੰਮਣ ਆਏ ਪ੍ਰੇਮੀ ਜੋੜੇ ਦੀ ਯੂਪੀ 'ਚ ਕੁੱਟਮਾਰ

ਸਵਿੱਟਜਰਲੈਂਡ ਤੋਂ ਘੁੰਮਣ ਆਏ ਪ੍ਰੇਮੀ ਜੋੜੇ ਦੀ ਯੂਪੀ ‘ਚ ਕੁੱਟਮਾਰ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ
ਆਗਰਾ/ਬਿਊਰੋ ਨਿਊਜ਼
ਭਾਰਤ ਘੁੰਮਣ ਆਏ ਸਵਿਸ ਪ੍ਰੇਮੀ ਜੋੜੇ ਨੂੰ ਯੂ.ਪੀ. ਦੇ ਫਤਿਹਪੁਰ ਸੀਕਰੀ ਵਿੱਚ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ, ਜਿਸ ਬਾਰੇ ਉਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ। ਫਤਿਹਪੁਰ ਸੀਕਰੀ ਵਿੱਚ ਨੌਜਵਾਨਾਂ ਦੇ ਟੋਲੇ ਨੇ ਪੱਥਰ ਅਤੇ ਡੰਡਿਆਂ ਨਾਲ ਸਵਿਟਜ਼ਰਲੈਂਡ ਦੇ ਰਹਿਣ ਵਾਲੇ ਪ੍ਰੇਮੀ ਜੋੜੇ ਉੱਤੇ ਹਮਲਾ ਕਰ ਦਿੱਤਾ । ਜ਼ਖ਼ਮੀ ਹੋਏ ਵਿਦੇਸ਼ੀ ਯਾਤਰੀ ਸੜਕ ਉੱਤੇ ਹੀ ਪਏ ਰਹੇ ਅਤੇ ਰਾਹਗੀਰ ਵੀਡੀਓ ਹੀ ਬਣਾਉਂਦੇ ਰਹੇ। ਇਸ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵਿਦੇਸ਼ੀ ਸੈਲਾਨੀਆਂ ਦੀ ਮਾਰ-ਕੁਟ ਉੱਤੇ ਸਖ਼ਤ ਨਰਾਜਗੀ ਜਾਹਿਰ ਕੀਤੀ ਹੈ ਅਤੇ ਉਨ੍ਹਾਂ ਨੇ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਹੈ।

RELATED ARTICLES
POPULAR POSTS