6 ਵਿਦਿਆਰਥੀਆਂ ਦੀ ਹੋਈ ਮੌਤ, ਹਮਲਾਵਰ ਨੇ ਖੁਦ ਨੂੰ ਵੀ ਉਡਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਅੱਤਵਾਦੀਆਂ ਨੇ ਅੱਜ ਦੋ ਸਕੂਲਾਂ ਨੂੰ ਨਿਸ਼ਾਨਾ ਬਣਾਇਆ। ਕਾਬੁਲ ਦੇ ਦੋ ਸਕੂਲਾਂ ’ਚ ਹੋਏ ਤਿੰਨ ਬੰਬ ਧਮਾਕਿਆਂ ਦੌਰਾਨ 6 ਵਿਦਿਆਰਥੀਆਂ ਦੀ ਜਾਨ ਚਲੀ ਗਈ ਅਤੇ ਦਰਜਨਾਂ ਵਿਦਿਆਰਥੀਆਂ ਇਨ੍ਹਾਂ ਧਮਾਕਿਆਂ ਵਿਚ ਜ਼ਖਮੀ ਹੋ ਗਏ। ਜਦਕਿ ਖਦਸ਼ਾ ਇਹ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ ਵਧ ਵੀ ਸਕਦੀ ਹੈ। ਦੋ ਸਕੂਲਾਂ ’ਚ ਹੋਏ ਇਨ੍ਹਾਂ ਬੰਬ ਧਮਾਕਿਆਂ ਦੌਰਾਨ ਇਕ ਧਮਾਕੇ ਵਿਚ ਹਮਲਾਵਰ ਨੇ ਖੁਦ ਨੂੰ ਵੀ ਉਡਾ ਲਿਆ। ਮਿਲੀ ਜਾਣਕਾਰੀ ਅਨੁਸਾਰ ਇਹ ਬੰਬ ਧਮਾਕੇ ਉਸ ਸਮੇਂ ਹੋਏ ਜਦੋਂ ਬੱਚੇ ਸਕੂਲ ਦੇ ਬਾਹਰ ਖੜ੍ਹੇ ਸਨ। ਪਹਿਲਾ ਧਮਾਕਾ ਰਾਜਧਾਨੀ ਦੇ ਮੁਮਤਾਜ ਐਜੂਕੇਸ਼ਨਲ ਸੈਂਟਰ ਦੇ ਕੋਲ ਹੋਇਆ ਅਤੇ ਦੂਜਾ ਧਮਾਕਾ ਅਬਦੁਲ ਰਹੀਮ ਸ਼ਾਹਿਦ ਹਾਈ ਸਕੂਲ ’ਚ ਉਸ ਸਮੇਂ ਹੋਇਆ ਜਦੋਂ ਬੱਚੇ ਕਲਾਸ ਅਟੈਂਡ ਕਰਕੇ ਬਾਹਰ ਆ ਰਹੇ ਸਨ। ਕਾਬੁਲ ਪੁਲਿਸ ਤੋਂ ਮਿਲੀ ਅਨੁਸਾਰ ਇਹ ਧਮਾਕੇ ਕਾਬੁਲ ਦੇ ਸ਼ਿਆ ਬਹੁਗਿਣਤੀ ਇਲਾਕੇ ਵਿਚ ਹੋਏ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …