-0.8 C
Toronto
Thursday, December 4, 2025
spot_img
HomeਕੈਨੇਡਾFrontਤਨਮਨਜੀਤ ਸਿੰਘ ਢੇਸੀ : ਭਾਜਪਾ ਦੇ ਹਿੰਦੋਸਤਾਨ ਵਿਰੋਧੀ ਹੋਣ ਦੇ ਇਲਜ਼ਾਮਾਂ ਦਾ...

ਤਨਮਨਜੀਤ ਸਿੰਘ ਢੇਸੀ : ਭਾਜਪਾ ਦੇ ਹਿੰਦੋਸਤਾਨ ਵਿਰੋਧੀ ਹੋਣ ਦੇ ਇਲਜ਼ਾਮਾਂ ਦਾ ਢੇਸੀ ਨੇ ਦਿੱਤਾ ਕਰਾਰਾ ਜਵਾਬ

UK MPs press for answers on Delhi violence - Newspaper - DAWN.COM

ਯੂਕੇ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਬੈਠਕ ਉੱਪਰ ਸਵਾਲ ਚੁੱਕੇ ਜਾ ਰਹੇ ਹਨ।

ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਜੇਜੇ ਸਿੰਘ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਇਸ ਬੈਠਕ ਉੱਪਰ ਸਪੱਸ਼ਟੀਕਰਨ ਦੇਵੇ। ਦਈਏ ਕੇ, ਤਨਮਨਜੀਤ ਸਿੰਘ ਢੇਸੀ ਇਸ ਵੇਲੇ ਭਾਰਤ ਆਏ ਹੋਏ ਹਨ। ਆਮ ਆਦਮੀ ਪਾਰਟੀ ਵੱਲੋਂ ਵੀ ਤਨਮਨਜੀਤ ਸਿੰਘ ਦੀਆਂ ਸੀਨੀਅਰ ਭਾਜਪਾ ਆਗੂਆਂ ਨਾਲ ਤਸਵੀਰਾਂ ਜਾਰੀ ਕਰਕੇ ਭਾਜਪਾ ’ਤੇ ਸਵਾਲ ਚੁੱਕੇ ਗਏ ਹਨ।

ਯੂਕੇ ਦੇ ਸਲੋਹ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਯੂਕੇ ਦੀ ਸੰਸਦ ਵਿੱਚ ਮਨੁੱਖੀ ਅਧਿਕਾਰਾਂ, ਕਸ਼ਮੀਰ ਦਾ ਮੁੱਦਾ, ਕਿਸਾਨ ਅੰਦੋਲਨ ਅਤੇ 1984 ਨਾਲ ਸਬੰਧਿਤ ਮੁੱਦੇ ਚੁੱਕ ਦੇ ਰਹੇ ਹਨ। ਤਨਮਨਜੀਤ ਸਿੰਘ ਢੇਸੀ ਵੱਲੋਂ ਭਾਰਤ ਸਰਕਾਰ ਦੇ ਜੰਮੂ ਅਤੇ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਦੇ ਫ਼ੈਸਲੇ ਦਾ ਖੁੱਲ੍ਹ ਕੇ ਵਿਰੋਧ ਕੀਤਾ ਗਿਆ ਸੀ।

2019 ਵਿੱਚ ਉਸ ਸਮੇਂ ਯੂਕੇ ਦੀ ਲੇਬਰ ਪਾਰਟੀ ਦੇ ਮੁਖੀ ਜੇਰਮੀ ਕੌਰਬਿਨ ਵੱਲੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਟਵੀਟ ਕਰਦੇ ਹੋਏ ਆਖਿਆ ਗਿਆ ਸੀ ਕਿ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਠੀਕ ਨਹੀਂ ਹੈ। ਤਨਮਨਜੀਤ ਸਿੰਘ ਢੇਸੀ ਵੱਲੋਂ ਆਖਿਆ ਗਿਆ, “ਅਸੀਂ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮੁੱਦੇ ’ਤੇ ਚੁੱਪ ਨਹੀਂ ਰਹਿ ਸਕਦੇ ਅਤੇ ਸਾਨੂੰ ਕਸ਼ਮੀਰ ਦੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ।”

ਆਮ ਆਦਮੀ ਪਾਰਟੀ ਵੱਲੋਂ ਵੀ ਤਨਮਨਜੀਤ ਸਿੰਘ ਢੇਸੀ ਦੇ ਮੁੱਦੇ ‘ਤੇ ਭਾਜਪਾ ‘ਤੇ ਪਲਟਵਾਰ ਕੀਤਾ ਗਿਆ ਹੈ।

ਆਮ ਆਦਮੀ ਪਾਰਟੀ ਵੱਲੋਂ ਕੁਝ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਹਨ ਜਿਸ ਵਿੱਚ ਤਨਮਨਜੀਤ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨਾਲ ਨਜ਼ਰ ਆ ਰਹੇ ਹਨ।

 

 

RELATED ARTICLES
POPULAR POSTS