Breaking News
Home / ਦੁਨੀਆ / ਪੰਜਾਬ ਨੈਸ਼ਨਲ ਬੈਂਕ ਦੇ ਘੋਟਾਲੇ ਦਾ ਦੋਸ਼ੀ ਨੀਰਵ ਮੋਦੀ ਲੰਡਨ ਵਿਚ ਗ੍ਰਿਫ਼ਤਾਰ

ਪੰਜਾਬ ਨੈਸ਼ਨਲ ਬੈਂਕ ਦੇ ਘੋਟਾਲੇ ਦਾ ਦੋਸ਼ੀ ਨੀਰਵ ਮੋਦੀ ਲੰਡਨ ਵਿਚ ਗ੍ਰਿਫ਼ਤਾਰ

ਨੀਰਵ ਮੋਦੀ ਦੀਆਂ ਜਾਇਦਾਦਾਂ ਵੇਚਣ ਲਈ ਈ.ਡੀ. ਨੂੰ ਮਿਲੀ ਹਰੀ ਝੰਡੀ
ਲੰਡਨ/ਬਿਊਰੋ ਨਿਊਜ਼
ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਭਗੌੜੇ ਦੋਸ਼ੀ ਨੀਰਵ ਮੋਦੀ ਨੂੰ ਲੰਡਨ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 13 ਹਜ਼ਾਰ ਕਰੋੜ ਦੇ ਇਸ ਘੋਟਾਲੇ ਵਿਚ ਭਾਰਤੀ ਜਾਂਚ ਏਜੰਸੀਆਂ ਨੂੰ ਨੀਰਵ ਮੋਦੀ ਦੀ ਭਾਲ ਸੀ। ਨੀਰਵ ਮੋਦੀ ਨੂੰ ਅੱਜ ਲੰਡਨ ਦੀ ਵੈਸਟ ਮਨਿਸਟਰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਨੀਰਵ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਖਾਰਜ ਕਰ ਦਿੱਤੀ। ਹੁਣ ਨੀਰਵ ਨੂੰ 9 ਦਿਨ ਜੇਲ੍ਹ ਵਿਚ ਹੀ ਰਹਿਣਾ ਪਵੇਗਾ ਅਤੇ ਅਗਲੀ ਸੁਣਵਾਈ 29 ਮਾਰਚ ਨੂੰ ਹੋਵੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਈ.ਡੀ. ਨੂੰ ਇਸ ਗੱਲ ਦੀ ਹਰੀ ਝੰਡੀ ਮਿਲ ਗਈ ਹੈ ਕਿ ਉਹ ਨੀਰਵ ਮੋਦੀ ਦੀ ਜਾਇਦਾਦ ਨੂੰ ਵੇਚ ਸਕਦੀ ਹੈ। ਇਸ ਵਿਚ ਨੀਰਵ ਮੋਦੀ ਦੇ ਟਿਕਾਣਿਆਂ ਤੋਂ ਜ਼ਬਤ ਕੀਤੇ ਗਏ ਹੀਰੇ, ਪੇਂਟਿੰਗਜ਼, ਕਾਰਾਂ ਆਦਿ ਸ਼ਾਮਲ ਹਨ। ਇਨ੍ਹਾਂ ਨੂੰ ਵੇਚਣ ਤੋਂ ਬਾਅਦ ਮਿਲਣ ਵਾਲੀ ਰਕਮ ਨੂੰ ਬੈਕਾਂ ਨੂੰ ਵਾਪਸ ਕੀਤਾ ਜਾਵੇਗਾ।

 

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …