Breaking News
Home / ਭਾਰਤ / ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਮਾਮਲੇ ਵਿਚ ਅਦਾਲਤ ਨੇ ਅਸੀਮਾਨੰਦ ਸਮੇਤ ਸਾਰੇ ਚਾਰ ਆਰੋਪੀਆਂ ਨੂੰ ਕੀਤਾ ਬਰੀ

ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਮਾਮਲੇ ਵਿਚ ਅਦਾਲਤ ਨੇ ਅਸੀਮਾਨੰਦ ਸਮੇਤ ਸਾਰੇ ਚਾਰ ਆਰੋਪੀਆਂ ਨੂੰ ਕੀਤਾ ਬਰੀ

18 ਫਰਵਰੀ 2007 ਨੂੰ ਪਾਣੀਪਤ ਨੇੜੇ ਹੋਏ ਧਮਾਕੇ ‘ਚ 68 ਵਿਅਕਤੀਆਂ ਦੀ ਹੋਈ ਸੀ ਮੌਤ
ਪੰਚਕੂਲਾ/ਬਿਊਰੋ ਨਿਊਜ਼
ਹਰਿਆਣਾ ਵਿਚ ਪੈਂਦੇ ਪਾਣੀਪਤ ਦੇ ਦੀਵਾਨਾ ਸਟੇਸ਼ਨ ਕੋਲ 12 ਸਾਲ ਪਹਿਲਾਂ ਹੋਏ ਸਮਝੌਤਾ ਐਕਸਪ੍ਰੈਸ ਵਿਚ ਬੰਬ ਧਮਾਕੇ ਦੇ ਮਾਮਲੇ ਵਿਚ ਪੰਚਕੂਲਾ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਫੈਸਲਾ ਸੁਣਾਇਆ। ਅਦਾਲਤ ਨੇ ਬੰਬ ਧਮਾਕੇ ਦੇ ਮਾਮਲੇ ਵਿਚ ਅਸੀਮਾਨੰਦ ਸਮੇਤ ਸਾਰੇ ਚਾਰ ਆਰੋਪੀਆਂ ਨੂੰ ਬਰੀ ਕਰ ਦਿੱਤਾ। ਧਿਆਨ ਰਹੇ ਕਿ 18 ਫਰਵਰੀ 2007 ਨੂੰ ਦਿੱਲੀ ਤੋਂ ਲਾਹੌਰ ਜਾ ਰਹੀ ਸਮਝੌਤਾ ਐਕਸਪ੍ਰੈਸ ‘ਚ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਕਾਰਨ ਰੇਲ ਗੱਡੀ ਦੀਆਂ ਦੋ ਬੋਗੀਆਂ ਵਿਚ ਅੱਗ ਲੱਗ ਗਈ ਸੀ, ਜਿਸ ਕਾਰਨ 68 ਵਿਅਕਤੀ ਜਿੰਦਾ ਜਲ ਗਏ ਸਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਪਾਕਿਸਤਾਨ ਦੇ ਰਹਿਣ ਵਾਲੇ ਸਨ। ਅਦਾਲਤ ਨੇ ਸਬੂਤਾਂ ਦੀ ਘਾਟ ਕਰਕੇ ਮੁੱਖ ਆਰੋਪੀ ਅਸੀਮਾਨੰਦ ਤੋਂ ਇਲਾਵਾ ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ ਨੂੰ ਵੀ ਬਰੀ ਕਰ ਦਿੱਤਾ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …