23.9 C
Toronto
Tuesday, September 8, 2026
spot_img
Homeਭਾਰਤ26/11 ਮੁੰਬਈ ਹਮਲੇ ਨੂੰ ਹੋਏ 10 ਸਾਲ

26/11 ਮੁੰਬਈ ਹਮਲੇ ਨੂੰ ਹੋਏ 10 ਸਾਲ

26/11 ਮੁੰਬਈ ਹਮਲੇ ਨੂੰ ਹੋਏ 10 ਸਾਲਭਾਰਤ ਨੇ ਕਿਹਾ – ਪਾਕਿ ‘ਚ ਖੁੱਲ੍ਹੇਆਮ ਘੁੰਮ ਰਹੇ ਹਨ ਗੁਨਾਹਗਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਮੁੰਬਈ ਹਮਲੇ ਦੇ 10 ਸਾਲ ਬਾਅਦ ਵੀ ਅੱਤਵਾਦੀਆਂ ਨੂੰ ਸਜ਼ਾ ਨਾ ਦੇਣ ‘ਤੇ ਭਾਰਤ ਨੇ ਪਾਕਿਸਤਾਨ ਨੂੰ ਫਿਟਕਾਰ ਲਗਾਈ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਇਹ ਦੁਖਦਾਈ ਗੱਲ ਹੈ ਕਿ ਹਮਲੇ ਦੇ 10 ਸਾਲ ਬਾਅਦ ਵੀ 166 ਪੀੜਤ ਪਰਿਵਾਰ ਨਿਆਂ ਦਾ ਇੰਤਜ਼ਾਰ ਕਰ ਰਹੇ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਨੂੰ ਗੁਨਾਹਗਾਰਾਂ ਨੂੰ ਸਜ਼ਾ ਦਿਵਾਉਣ ਵਿਚ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਮਰੀਕਾ ਦੇ ਉਸ ਬਿਆਨ ਦਾ ਸਵਾਗਤ ਕੀਤਾ ਹੈ ਜਿਸ ਵਿਚ ਉਸਨੇ ਪਾਕਿਸਤਾਨ ਵਿਚ ਅੱਤਵਾਦੀ ਸੰਗਠਨਾਂ ‘ਤੇ ਰੋਕ ਲਾਉਣ ਅਤੇ ਕਾਰਵਾਈ ਕਰਨ ਲਈ ਕਿਹਾ ਹੈ।

RELATED ARTICLES
POPULAR POSTS