Breaking News
Home / ਭਾਰਤ / ਭਾਰਤੀ ਕਾਰਵਾਈ ਦੌਰਾਨ ਪਾਕਿ ‘ਚ 250 ਤੋਂ ਵੱਧ ਅੱਤਵਾਦੀ ਮਾਰੇ ਗਏ : ਅਮਿਤ ਸ਼ਾਹ

ਭਾਰਤੀ ਕਾਰਵਾਈ ਦੌਰਾਨ ਪਾਕਿ ‘ਚ 250 ਤੋਂ ਵੱਧ ਅੱਤਵਾਦੀ ਮਾਰੇ ਗਏ : ਅਮਿਤ ਸ਼ਾਹ

ਅਹਿਮਦਾਬਾਦ : ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨ ਵਿਚ ਦਾਖਲ ਹੋ ਕੇ ਕੀਤੀ ਗਈ ਕਾਰਵਾਈ ਦੌਰਾਨ 250 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ। ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਸੋਮਵਾਰ ਨੂੰ ਅਹਿਮਦਾਬਾਦ ਵਿਚ ਇਕ ਪ੍ਰੋਗਰਾਮ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਤੋਂ 13ਵੇਂ ਦਿਨ ਭਾਰਤ ਵਲੋਂ ਕੀਤੀ ਗਈ ਏਅਰ ਸਟ੍ਰਾਈਕ ਦੌਰਾਨ 250 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲ ਦੌਰਾਲ ਦੇਸ਼ ਵਿਚ ਦੋ ਵੱਡੀਆਂ ਅੱਤਵਾਦੀ ਘਟਨਾਵਾਂ ਵਾਪਰੀਆਂ। ਉਨ੍ਹਾਂ ਦਾ ਢੁੱਕਵਾਂ ਜਵਾਬ ਦਿੱਤਾ ਗਿਆ। ਇਹ ਘਟਨਾਵਾਂ ਉੜੀ ਅਤੇ ਪੁਲਵਾਮਾ ਵਿਚ ਵਾਪਰੀਆਂ ਪੁਲਵਾਮਾ ਦੇ ਹਮਲੇ ਪਿੱਛੋਂ ਸਭ ਨੂੰ ਲੱਗਾ ਕਿ ਹੁਣ ਕੋਈ ਸਰਜੀਕਲ ਸਟ੍ਰਾਈਕ ਨਹੀਂ ਹੋਵੇਗੀ ਪਰ ਭਾਰਤ ਨੇ ਏਅਰ ਸਟ੍ਰਾਈਕ ਕਰ ਕੇ ਦਿਖਾ ਦਿੱਤੀ।

Check Also

ਭਾਰਤੀ ਰਿਜ਼ਰਵ ਬੈਂਕ ਵੱਲੋਂ ਸਿਹਤ ਢਾਂਚੇ ਲਈ 50 ਹਜ਼ਾਰ ਕਰੋੜ ਦਾ ਵਿਸ਼ੇਸ਼ ਪ੍ਰਬੰਧ

ਛੋਟੇ ਕਰਜ਼ਦਾਰਾਂ ਨੂੰ ਕਰਜ਼ਾ ਚੁਕਾਉਣ ਲਈ ਹੋਰ ਸਮਾਂ ਦੇਣ ਲਈ ਕਿਹਾ ਮੁੰਬਈ : ਭਾਰਤੀ ਰਿਜ਼ਰਵ …