ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਟਵੀਟ ਕਰਦਿਆਂ ਕਿਹਾ ਹੈ ਕਿ ਕੀ 300 ਅੱਤਵਾਦੀ ਮਾਰੇ ਗਏ? ਹਾਂ ਜਾਂ ਨਹੀਂ – ਤਾਂ ਫਿਰ ਇਸਦਾ ਕੀ ਮੰਤਵ ਸੀ?ਤੁਸੀਂ ਅੱਤਵਾਦੀਆਂ ਨੂੰ ਮਾਰਨ ਗਏ ਸੀ ਜਾਂ ਰੁੱਖਾਂ ਨੂੰ ਡੇਗਣ ਲਈ?ਕੀ ਇਹ ਚੋਣ ਹੱਥਕੰਡਾ ਹੈ? ਵਿਦੇਸ਼ੀ ਦੁਸ਼ਮਣ ਨਾਲ ਲੜਨ ਦੇ ਨਾਂ ‘ਤੇ ਸਾਡੇ ਲੋਕਾਂ ਨਾਲ ਧੋਖਾ ਹੋਇਆ ਹੈ। ਅੰਤ ਵਿਚ ਸਿੱਧੂ ਨੇ ਲਿਖਿਆ ਹੈ, ਉਚੀ ਦੁਕਾਨ, ਫਿੱਕਾ ਪਕਵਾਨ।
‘ਨਰਿੰਦਰ ਮੋਦੀ ਵਾਪਸ ਜਾਓ’ ਦੇ ਲੱਗੇ ਪੋਸਟਰ
ਲਖਨਊ : ਕਾਂਗਰਸ ਦੇ ਗੜ੍ਹ ਅਮੇਠੀ ਵਿਖੇ ਨਰਿੰਦਰ ਮੋਦੀ ਦੀ ਆਮਦ ਤੋਂ ਪਹਿਲਾਂ ਹੀ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਸੀ। ਅਮੇਠੀ ਵਿਚ ਥਾਂਥਾਂ ਪੋਸਟਰ ਲਾਏ ਗਏ ਸਨ, ਜਿਨ੍ਹਾਂ ਵਿਚ ਲਿਖਿਆ ਹੋਇਆ ਸੀ, ‘ਨਰਿੰਦਰ ਮੋਦੀ ਵਾਪਸ ਜਾਓ’ ਅਤੇ ‘ਜੁਮਲਾ ਨਹੀਂ ਜਵਾਬ ਚਾਹੀਦਾ, 5 ਸਾਲ ਦਾ ਹਿਸਾਬ ਚਾਹੀਦਾ’। ਹਿਨ੍ਹਾਂ ਪੋਸਟਰਾਂ ‘ਤੇ ਸਪਾ ਵਿਦਿਆਰਥੀ ਸਭਾ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਜੈ ਸਿਘ ਪ੍ਰਤਾਪ ਯਾਦਵ ਦੀ ਤਸਵੀਰ ਲੱਗੀ ਹੋਈ ਸੀ।
ਏਅਰ ਸਟਰਾਈਕ ‘ਚ ਨਹੀਂ ਮਾਰਿਆ ਗਿਆ ਕੋਈ ਅੱਤਵਾਦੀ : ਕੇਂਦਰੀ ਮੰਤਰੀ ਐਸ.ਐਸ.ਆਹਲੂਵਾਲੀਆ
ਕੇਂਦਰੀ ਮੰਤਰੀ ਐਸ ਐਸ ਆਹਲੂਵਾਲੀਆ ਨੇ ਕਿਹਾ ਹੈ ਕਿ ਪੀ.ਓ.ਕੇ. ਵਿਚ ਭਾਰਤ ਦੀ ਏਅਰ ਸਟਰਾਈਕ ਦਾ ਮਕਸਦ ਇਹ ਦਿਖਾਉਣਾ ਸੀ ਕਿ ਅਸੀਂ ਇਹ ਕਰ ਸਕਦੇ ਹਾਂ ਨਾ ਕਿ ਕਿਸੇ ਨੂੰ ਮਾਰਨਾ। ਉਨ੍ਹਾਂ ਕਿਹਾ ਕਿ ਇਸ ਏਅਰ ਸਟਰਾਈਕ ਵਿਚ ਕੋਈ ਅੱਤਵਾਦੀ ਨਹੀਂ ਮਾਰਿਆ ਗਿਆ। ਭਾਜਪਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਮੀਡੀਆ ਵਿਚ 300 ਤੇ 350 ਅੱਤਵਾਦੀਆਂ ਦੇ ਮਾਰੇ ਜਾਣ ਦੀਆਂ ਖਬਰਾਂ ਚੱਲ ਰਹੀਆਂ ਹਨ, ਪਰ ਅਜਿਹਾ ਕੋਈ ਦਾਅਵਾ ਸਰਕਾਰ ਵਲੋਂ ਕੀਤਾ ਹੀ ਨਹੀਂ ਗਿਆ, ਫਿਰ ਇਹ ਅੰਕੜਾ ਕਿਥੋਂ ਆਇਆ ਹੈ।
Check Also
ਹਰਿਆਣਾ ’ਚ ਭਾਜਪਾ ਨੂੰ ਮਿਲਿਆ ਬਹੁਮਤ
ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੀ ਜਿੱਤ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਅਤੇ ਜੰਮੂ …