-11.5 C
Toronto
Sunday, January 25, 2026
spot_img
Homeਕੈਨੇਡਾਬਾਬਾ ਨਾਜ਼ਮੀ ਟੋਰਾਂਟੋ ਪਹੁੰਚੇ, 28 ਜੁਲਾਈ ਨੂੰ ਪਾਉਣਗੇ ਸਰੋਤਿਆਂ ਨਾਲ ਸਾਂਝ

ਬਾਬਾ ਨਾਜ਼ਮੀ ਟੋਰਾਂਟੋ ਪਹੁੰਚੇ, 28 ਜੁਲਾਈ ਨੂੰ ਪਾਉਣਗੇ ਸਰੋਤਿਆਂ ਨਾਲ ਸਾਂਝ

ਬਰੈਂਪਟਨ/ਬਿਊਰੋ ਨਿਊਜ਼ : ਅੰਤਰ ਰਾਸ਼ਟਰੀ ਪੱਧਰ ‘ਤੇ ਜਾਣੇ ਜਾਂਦੇ ਕ੍ਰਾਂਤੀਕਾਰੀ ਅਤੇ ਲੋਕ ਕਵੀ ਬਾਬਾ ਨਾਜ਼ਮੀ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ, ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਕੈਨੇਡੀਅਨਜ਼ ਅਤੇ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸਾਂਝੇ ਸੱਦੇ ‘ਤੇ 23 ਜੁਲਾਈ ਰਾਤ ਨੂੰ ਟੋਰਾਂਟੋ ਪਹੁੰਚ ਚੁੱਕੇ ਹਨ। ਪੀਅਰਸਨ ਏਅਰਪੋਰਟ ‘ਤੇ ਉਹਨਾਂ ਦਾ ਬਲਦੇਵ ਰਹਿਪਾ, ਪੱਤਰਕਾਰ ਪ੍ਰਤੀਕ, ਸੁਰਜੀਤ ਸਹੋਤਾ, ਇਕਬਾਲ ਮਾਹਲ ਅਤੇ ਹੋਰਨਾਂ ਵਲੋਂ ਸੁਆਗਤ ਕੀਤਾ ਗਿਆ। ਇੱਥੇ ਰਹਿ ਕੇ ਉਹ ਮਿੱਤਰਾਂ ਦੋਸਤਾਂ ਅਤੇ ਸਾਹਿਤ ਪਰੇਮੀਆਂ ਨਾਲ ਮੁਲਾਕਾਤਾਂ ਕਰਨਗੇ। ਇਸ ਉਪਰੰਤ 28 ਜੁਲਾਈ ਦਿਨ ਸ਼ਨੀਵਾਰ ਨੂੰ 2 ਵਜੇ ਉਪਰੋਕਤ ਜਥੇਬੰਦੀਆਂ ਵਲੋਂ 340 ਵੋਡਨ ਸਟਰੀਟ ਈਸਟ ਤੇ ਸੈਂਚੁਰੀ ਗਾਰਡਨ ਰੀਕਰੀਏਸ਼ਨ ਸੈਂਟਰ ਬਰੈਂਪਟਨ ਕਰਵਾਏ ਜਾ ਰਹੇ ਪਰੋਗਰਾਮ ਵਿੱਚ ਆਪਣੀਆਂ ਲੋਕਪੱਖੀ ਅਤੇ ਕ੍ਰਾਂਤੀਕਾਰੀ ਕਵਿਤਾਵਾਂ ਨਾਲ ਸਰੋਤਿਆਂ ਨਾਲ ਸਾਂਝ ਪਾਉਣਗੇ। ਇਹ ਅਸਥਾਨ ਵੋਡਨ ਅਤੇ ਰੁਦਰਫੋਰਡ ਦੇ ਇੰਟਰਸੈਕਸ਼ਨ ‘ਤੇ ਸਥਿਤ ਹੈ।
ਬਾਬਾ ਨਾਜਮੀ ਪਾਕਿਸਤਾਨ ਵਿਚਲੇ ਪੰਜਾਬ ਦੇ ਕਮਿਉਨਿਸਟ ਸੋਚ ਨੂੰ ਪਰਨਾਏ ਹੋਏ ਕਵੀ ਹਨ। ਰਾਜਨੀਤਕ ਲੋਕਾਂ ਦੁਆਰਾ ਦੁਨੀਆਂ ਭਰ ਖਾਸ ਕਰਕੇ ਦੋਹਾਂ ਪੰਜਾਬਾਂ ਦੇ ਲੋਕਾਂ ਵਿੱਚ ਫੈਲਾਈ ਜਾਂਦੀ ਨਫਰਤ ਦੀ ਥਾਂ ਤੇ ੳਹਨਾਂ ਨੇ ਭਾਈਚਾਰਕ ਸਾਂਝ ਮਜਬੂਤ ਕਰਨ ਦਾ ਹੋਕਾ ਦਿੱਤਾ ਹੈ। ਉਹ ਸ਼ਾਹਮੁਖੀ ਲਿਪੀ ਵਿੱਚ ਪੰਜਾਬੀ ਕਵਿਤਾ ਲਿਖਣ ਲਈ ਕੌਮਾਂਤਰੀ ਪੱਧਰ ਤੇ ਜਾਣੇ ਜਾਂਦੇ ਹਨ। ਕਿਰਤੀ ਵਰਗ ਨਾਲ ਸਬੰਧਤ ਹੋਣ ਕਾਰਣ ਉਹ ਜ਼ਮੀਨੀ ਪੱਧਰ ਤੇ ਸਾਧਾਰਨ ਲੋਕਾਂ ਨਾਲ ਜੁੜੇ ਹੋਏ ਹਨ। ਖਾਣੇ ਸਮੇਤ ਇਸ ਪ੍ਰੋਗਰਾਮ ਲਈ ਸਿਰਫ ਦਸ ਡਾਲਰ ਦੀ ਟਿਕਟ ਰੱਖੀ ਗਈ ਹੈ। ਕੁੱਝ ਹੀ ਟਿਕਟਾਂ ਬਾਕੀ ਹਨ। ਜਿੰਨ੍ਹਾ ਨੇ ਟਿਕਟਾਂ ਬੁੱਕ ਕਰਵਾਈਆਂ ਹਨ ਉਹ ਕਨਫਰਮ ਕਰ ਲੈਣ ਤਾਕਿ ਕਿਸੇ ਨੂੰ ਨਿਰਾਸ਼ ਨਾ ਮੁੜਨਾ ਪਵੇ। ਪ੍ਰੋਗਰਾਮ ਸਬੰਧੀ ਅਤੇ ਬਾਬਾ ਨਾਜਮੀ ਨਾਲ ਸੰਪਰਕ ਲਈ ਬਲਦੇਵ ਰਹਿਪਾ 416-881-7202, ਉਮਾਰ ਲਤੀਫ 647-231-6771 ਜਾਂ ਸੁਰਜੀਤ ਸਹੋਤਾ 416-704-0745 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS