ਬਰੈਂਪਟਨ : ਇਸੇ ਹਫਤੇ ਰਣਜੀਤ ਸਿੰਘ ਦੀ ਪੋਤਰੀ ਦੇ ਵਿਆਹ ਦੀ ਖੁਸ਼ੀ ਬੜੀ ਧੂਮ ਧਾਮ ਨਾਲ ਮਨਾਈ ਗਈ। ਦੇਸ਼ਾਂ ਪ੍ਰਦੇਸ਼ਾਂ ਤੋਂ ਆਏ ਰਿਸ਼ਤੇਦਾਰਾਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ। ਸੋਮਵਾਰ ਦੂਜੇ ਦਿਨ ਰਣਜੀਤ ਸਿੰਘ ਨੇ ਆਪਣੀ ਕਲੱਬ ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਰੈਕਸਡੇਲ ਦੇ ਮੈਂਬਰਾਂ ਨੂੰ ਪਾਰਟੀ ਦਿੱਤੀ। ਜਿਸ ਵਿਚ ਬਹੁਤ ਸਾਰੀਆਂ ਮਿਠਾਈਆਂ ਦੀਆਂ ਕਿਸਮਾਂ ਦਾ ਇੰਤਜ਼ਾਮ ਕੀਤਾ ਗਿਆ ਸੀ। ਸਾਰੇ ਮੈਂਬਰਾਂ ਨੇ ਵਧਾਈਆਂ ਦਿੱਤੀਆਂ, ਜਿਨ੍ਹਾਂ ਵਿਚ ਗੁਰਦਿਆਲ ਸਿੰਘ ਕੰਗ, ਕੇਵਲ ਸਿੰਘ ਢਿੱਲੋਂ, ਮਹਿੰਦਰ ਸਿੰਘ, ਅਮਰੀਕ ਸਿੰਘ, ਕੇਵਲ ਸਿੰਘ ਤੇ ਬਰਾੜ ਸ਼ਾਮਲ ਸਨ। ਅਖੀਰ ਵਿਚ ਪ੍ਰਧਾਨ ਸੁਲੱਖਣ ਸਿੰਘ ਅਟਵਾਲ ਨੇ ਕਲੱਬ ਦੇ ਮੈਂਬਰਾਂ ਤੇ ਰਣਜੀਤ ਸਿੰਘ ਹੋਰਾਂ ਦਾ ਧੰਨਵਾਦ ਕੀਤਾ ਤੇ ਰਣਜੀਤ ਸਿੰਘ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …