ਬਰੈਂਪਟਨ : ਥੋਰਨ ਡੇਲ ਸੀਨੀਅਰ ਕਲੱਬ ਵਲੋਂ ਸਫਲਤਾ ਪੂਰਵਕ ਕੈਨੇਡਾ ਡੇਅ ਮਨਾਇਆ ਗਿਆ। ਸਟੇਜ ਦੀ ਜ਼ਿੰਮੇਵਾਰੀ ਸਕੰਦਰ ਸਿੰਘ ਢਿੱਲੋਂ ਨੇ ਬਾਖੂਸੀ ਨਿਭਾਈ। ਸੁਖਵਿੰਦਰ ਪੂਨੀ ਦੀ ਗਿੱਧੇ ਦੀ ਟੀਮ ਨੇ ਖੂਬ ਰੰਗ ਬੰਨ੍ਹਿਆ, ਧਮਾਲਾਂ ਪਾਈਆਂ। ਪ੍ਰਿੰਸੀਪਲ ਗਿਆਨ ਸਿੰਘ ਘਈ, ਗੁਰਦੇਵ ਰੱਖੜਾ ਅਤੇ ਹੋਰ ਕਵੀਆਂ ਨੇ ਕਵਿਤਾਵਾਂ ਪੜ੍ਹੀਆਂ ਅਤੇ ਬਰੈਂਪਟਨ ਦੀ ਲੇਡੀ ਸਿੰਗਰ ਨੇ ਲੋਕ ਗੀਤ ਗਾਏ।
ਰਾਜਨੀਕ ਮਹਿਮਾਨ ਗੁਰਬਖਸ਼ ਮੱਲ੍ਹੀ, ਵਿੱਕ ਢਿੱਲੋਂ, ਗੁਰਰਤਨ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਕੂਲ ਟਰੱਸਟੀ ਹਰਕੀਰਤ ਸਿਘ ਸ਼ਾਮਲ ਹੋਏ। ਜੌਨ ਸੁਪਰੋਵਰੀ ਰੀਜ਼ਨਲ ਕੌਂਸਲਰ ਵੀ ਆਏ। ਸਤਪਾਲ ਜੌਹਲ ਨੂੰ ਸਮਾਜਿਕ ਕੰਮਾਂ ਲਈ ਸਨਮਾਨ ਕੀਤਾ ਗਿਆ ਤੇ ਨਾਲ ਹੀ ਸਮਾਜ ਸੇਵਕ ਜਗੀਰ ਸਿੰਘ ਸੈਂਭੀ ਅਤੇ ਸੁਖਵਿੰਦਰ ਪੂਨੀ ਨੂੰ ਵੀ ਸਨਮਾਨਿਤ ਕੀਤਾ ਗਿਆ। ਅਖੀਰ ਵਿਚ ਵੱਡਿਆਂ ਅਤੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ ਅਤੇ ਸਭ ਤੋਂ ਵੱਡੀ ਉਮਰ ਵਾਲਿਆਂ ਦਾ ਸਨਮਾਨ ਕੀਤਾ ਗਿਆ। ਖੇਡਾਂ ਵਿਚ ਟਰਾਫੀਆਂ ਦਿੱਤੀਆਂ ਗਈਆਂ। ਖੇਡਾਂ ਵਿਚ ਮੱਖਣ ਸਿੰਘ ਕੈਲੇ, ਸੁਖਰਾਜ ਟਿਵਾਣਾ, ਰੂਬੀ ਸ਼ੋਕਰ ਅਤੇ ਕੰਵਲਜੀਤ ਕੌਰ ਨੇ ਸੇਵਾ ਨਿਭਾਈ। ਚਾਹ ਪਾਣੀ ਦਾ ਪ੍ਰਬੰਧ ਬਹੁਤ ਸ਼ਲਾਘਾਯੋਗ ਸੀ, ਜਿਸ ਵਿਚ ਦਰਸ਼ਨ ਸਿੰਘ, ਪਰਵਿੰਦਰ ਲਾਲੀ ਅਤੇ ਕੁਲਦੀਪ ਸਿੰਘ ਨੇ ਸੇਵਾ ਕੀਤੀ। ਅਖੀਰ ਵਿਚ ਬੀਬੀਆਂ ਅਤੇ ਬੱਚੀਆਂ ਨੇ ਗਿੱਧਾ ਪਾਇਆ। ਪ੍ਰਧਾਨ ਹਰਦੀਪ ਸਿੰਘ ਸ਼ੋਕਰ, ਕਾਮਰੇਡ ਬਲਵੀਰ ਸਿੰਘ, ਮੱਖਣ ਸਿੰਘ, ਸਕੰਦਰ ਸਿੰਘ ਢਿੱਲੋਂ, ਬਲਦੇਵ ਸਿੰਘ, ਪਰਵਿੰਦਰ ਲਾਲੀ, ਹਰੀ ਕ੍ਰਿਸ਼ਨ, ਮਹਿੰਦਰ ਸਿੰਘ, ਜਸਵੰਤ ਸਿੰਘ, ਕੁਲਵੰਤ ਸਿੰਘ, ਸੁਰਿੰਦਰ ਸਿੰਘ, ਪ੍ਰੀਤਮ ਸਿੰਘ, ਕਾਕਾ ਸਿੰਘ, ਪਰਮਜੀਤ ਸਿੰਘ ਅਤੇ ਮਲਕੀਅਤ ਸਿੰਘ ਤੇ ਸਾਰੀ ਕਲੱਬ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ। ਅਗਲੇ ਸਾਲ 7 ਜੁਲਾਈ ਨੂੰ ਕੈਨੇਡਾ ਡੇਅ ਮਨਾਉਣ ਦਾ ਵਾਅਦਾ ਵੀ ਕੀਤਾ ਗਿਆ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …