ਬਰੈਂਪਟਨ/ਡਾ.ਝੰਡ : ਟੋਰਾਂਟੋ ਵਿੱਚ ਵੱਸਦੇ ਪੰਜਾਬ ਦੇ ਸੰਗੀਤਕ ਉਸਤਾਦ ਰਜਿੰਦਰ ਰਾਜ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੀ ‘ਰਾਜ ਮਿਊਜ਼ਿਕ ਅਕੈਡਮੀ’ ਅਤੇ ‘ਇੰਡੋ-ਕੈਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ’ ਦੇ ਸਹਿਯੋਗ ਨਾਲ ਪੰਜਾਬੀ ਸੱਭਿਆਚਾਰਕ ਨੂੰ ਸਮੱਰਪਿਤ ਪ੍ਰੋਗਰਾਮ ‘ਰੰਗ ਪੰਜਾਬੀ’ 2 ਅਪ੍ਰੈਲ ਦਿਨ ਸ਼ਨੀਵਾਰ ਨੂੰ 6.30 ਵਜੇ ‘ਲੈੱਸਟਰ ਬੀ.ਪੀਅਰਸਨ ਥੀਏਟਰ’ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ‘ਰਾਜ ਮਿਊਜ਼ਿਕ ਅਕੈਡਮੀ’ ਤੋਂ ਸੰਗੀਤਕ ਧੁਨਾਂ ਦੀ ਸੋਝੀ ਪ੍ਰਾਪਤ ਕਰਨ ਵਾਲੇ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਸਰੋਤਿਆਂ ਦਾ ਮਨੋਰੰਜਨ ਕਰਨਗੇ। ਟੋਰਾਂਟੋ ਏਰੀਏ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚਣ ਲਈ ਅਪੀਲ ਕੀਤੀ ਜਾਂਦੀ ਹੈ। ਇਹ ਪ੍ਰੋਗਰਾਮ ਰਣਧੀਰ ਸਿੰਘ ਵਾਲੀਆ ਕਿੰਗ, ਡਾ. ਸਿਮਰਤ ਕੌਰ, ਪੀ. ਜੇ. ਆਟੋ ਅਤੇ ਜੀ.ਟੀ.ਏ. ਕਪੂਰਥਲਾ ਗਰੁੱਪ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਦਾਖ਼ਲਾ ਟਿਕਟ ਕੇਵਲ 20 ਡਾਲਰ ਰੱਖੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਹਰਮਨਜੀਤ ਸਿੰਘ ਵਾਲੀਆ ਨੂੰ 415-317-0353 ਜਾਂ ਰਜਿੰਦਰ ਸਿੰਘ ਰਾਜ ਨੂੰ 416-554-2515 ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …