27.2 C
Toronto
Sunday, October 5, 2025
spot_img
Homeਭਾਰਤਐਨਆਰਸੀ ਦਾ ਅੰਤਿਮ ਡਰਾਫਟ ਜਾਰੀ, 2.89 ਕਰੋੜ ਵਿਅਕਤੀਆਂ ਦੇ ਨਾਮ ਸ਼ਾਮਲ, ਰਹਿ...

ਐਨਆਰਸੀ ਦਾ ਅੰਤਿਮ ਡਰਾਫਟ ਜਾਰੀ, 2.89 ਕਰੋੜ ਵਿਅਕਤੀਆਂ ਦੇ ਨਾਮ ਸ਼ਾਮਲ, ਰਹਿ ਗਏ ਵਿਅਕਤੀਆਂ ਨੂੰ ਇਕ ਹੋਰ ਮੌਕਾ

ਅਸਾਮ ਦੇ 40 ਲੱਖ ਨਿਵਾਸੀ ਸਾਬਤ ਨਹੀਂ ਕਰ ਸਕੇ ਆਪਣੀ ਨਾਗਰਿਕਤਾ
ਲੱਖਾਂ ਬੰਗਲਾਭਾਸ਼ੀ ਮੁਸਲਮਾਨਾਂ ਨੂੰ ਸਤਾ ਰਿਹਾ ਹੈ ਅਸਾਮ ‘ਚੋਂ ਡਿਪੋਰਟ ਕੀਤੇ ਜਾਣ ਦਾ ਡਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਸਾਮ ਵਿਚ ਰਹਿ ਰਹੇ 40 ਲੱਖ ਵਿਅਕਤੀ ਆਪਣੀ ਨਾਗਰਿਕਤਾ ਸਾਬਤ ਨਹੀਂ ਕਰ ਸਕੇ। ਸੋਮਵਾਰ ਨੂੰ ਜਾਰੀ ਨੈਸ਼ਨਲ ਰਜਿਸਟਰ ਆਫ ਸਿਟੀਜਨ (ਐਨਆਰਸੀ) ਦੇ ਅੰਤਿਮ ਡਰਾਫਟ ਵਿਚ ਇਨ੍ਹਾਂ ਦੇ ਨਾਮ ਨਹੀਂ ਹਨ। ਅੰਤਿਮ ਡਰਾਫਟ ਵਿਚ 2.89 ਕਰੋੜ ਨਾਮ ਹਨ, ਜਦਕਿ ਅਰਜ਼ੀਆਂ 3.29 ਕਰੋੜ ਵਿਅਕਤੀਆਂ ਨੇ ਦਿੱਤੀਆਂ ਹਨ। ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਸਤਯੇਂਦਰ ਗਰਗ ਨੇ ਕਿਹਾ ਕਿ ਐਨਆਰਸੀ ਤੋਂ ਬਾਹਰ ਰਹੇ 40 ਲੱਖ ਵਿਅਕਤੀਆਂ ਨੂੰ ਨਾ ਤਾਂ ਭਾਰਤੀ ਕਹਿ ਸਕਦੇ ਹਾਂ ਅਤੇ ਨਾ ਹੀ ਗੈਰ-ਭਾਰਤੀ। ਐਨਆਰਸੀ ਵਿਚ ਨਾਮ ਨਾ ਹੋਣ ਤੋਂ ਬਾਅਦ ਲੱਖਾਂ ਬੰਗਲਾਭਾਸ਼ੀ ਮੁਸਲਮਾਨਾਂ ਨੂੰ ਡਿਪੋਰਟ ਕੀਤੇ ਜਾਣ ਦਾ ਡਰ ਸਤਾ ਰਿਹਾ ਹੈ। ਹਾਲਾਂਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿਚ ਵਿਸ਼ਵਾਸ ਦਿਵਾਇਆ ਕਿ ਅਜੇ ਕਿਸੇ ‘ਤੇ ਕਾਰਵਾਈ ਨਹੀਂ ਹੋਵੇਗੀ ਅਤੇ ਨਾਮ ਜੁੜਵਾਉਣ ਦਾ ਇਕ ਹੋਰ ਮੌਕਾ ਮਿਲੇਗਾ। ਅਸਾਮ ਪਹਿਲਾ ਸੂਬਾ ਹੈ, ਜਿੱਥੇ 1951 ਤੋਂ ਬਾਅਦ ਐਨਆਰਸੀ ਅਪਡੇਟ ਕੀਤਾ ਜਾ ਰਿਹਾ ਹੈ। 24 ਮਾਰਚ, 1971 ਦੀ ਅੱਧੀ ਰਾਤ ਤੱਕ ਭਾਰਤ ਆਏ ਵਿਅਕਤੀਆਂ ਨੂੰ ਨਾਗਰਿਕ ਮੰਨਿਆ ਜਾ ਰਿਹਾ ਹੈ।
ਸਰਕਾਰ ਨੇ ਕਿਹਾ – ਇਹ ਵਿਅਕਤੀ ਅਜੇ ਨਾ ਭਾਰਤੀ ਹਨ ਅਤੇ ਨਾ ਹੀ ਗੈਰਕਾਨੂੰਨੀ
ਮਮਤਾ ਬੋਲੀ-ਜਾਣ ਬੁੱਝ ਕੇ ਛੱਡੇ ਲੋਕ; ਰਾਜਨਾਥ ਸਿੰਘ ਨੇ ਕਿਹਾ ਡਰ ਦਾ ਮਾਹੌਲ ਨਾ ਬਣਾਓ
ਐਨਆਰਸੀ ‘ਤੇ ਰਾਜਨੀਤੀ ਵੀ ਛਿੜ ਗਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜਾਣਬੁਝ ਕੇ ਲੋਕਾਂ ਨੂੰ ਛੱਡਿਆ ਗਿਆ ਹੈ। ਭਾਜਪਾ ‘ਤੇ ਵੋਟ ਬੈਂਕ ਦੀ ਰਾਜਨੀਤੀ ਦਾ ਆਰੋਪ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਵੰਡੇ ਅਤੇ ਰਾਜ ਕਰੋ ਦੀ ਨੀਤੀ ਦੇਸ਼ ਨੂੰ ਤਬਾਹ ਕਰ ਦੇਵੇਗੀ। ਪਾਸਪੋਰਟ, ਅਧਾਰ ਨੰਬਰ ਅਤੇ ਵੋਟਰ ਕਾਰਡ ਰੱਖਣ ਵਾਲੇ ਲੋਕ ਵੀ ਐਨਆਰਸੀ ਤੋਂ ਬਾਹਰ ਰੱਖੇ ਗਏ। ਉਥੇ, ਲੋਕ ਸਭਾ ਵਿਚ ਇਹ ਮੁੱਦਾ ਉੋਠਣ ‘ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਐਨਆਰਸੀ ਵਿਚ ਸਰਕਾਰ ਦੀ ਕੋਈ ਭੂਮਿਕਾ ਨਹੀਂ। ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਬਣਿਆ ਹੈ। ਜਿਨ੍ਹਾਂ ਦੇ ਨਾਮ ਛੱਡੇ ਗਏ ਹਨ, ਉਨ੍ਹਾਂ ਨੂੰ ਮੌਕਾ ਮਿਲੇਗਾ। ਇਸ ਸੰਵੇਦਨਸ਼ੀਲ ਮੁੱਦੇ ‘ਤੇ ਵਿਰੋਧੀ ਰਾਜਨੀਤੀ ਨਾ ਕਰਨ। ਕੁਝ ਲੋਕ ਡਰ ਦਾ ਮਾਹੌਲ ਬਣਾ ਰਹੇ ਹਨ।ਐਨਆਰਸੀ ‘ਤੇ ਸੰਸਦ ਦੇ ਦੋਵੇਂ ਸਦਨਾਂ ਵਿਚ ਹੰਗਾਮਾ ਹੋਇਆ। ਲੋਕ ਸਭਾ ਵਿਚ ਰਾਜਨਾਥ ਦੇ ਜਵਾਬ ਵਿਚ ਅਸੰਤੁਸ਼ਟ ਵਿਰੋਧੀ ਪੱਖ ਨੇ ਵਾਕ ਆਊਟ ਕੀਤਾ। ਹੰਗਾਮੇ ਦੇ ਚੱਲਦਿਆਂ ਰਾਜ ਸਭਾ ਦਿਨ ਭਰ ਲਈ ਰੋਕ ਦਿੱਤੀ ਗਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸੰਵੇਦਨਸ਼ੀਲ ਮੁੱਦੇ ‘ਤੇ ਭਾਜਪਾ ਬਹੁਤ ਸੁਸਤ ਰਹੀ ਹੈ।
ਅਸਾਮ ਵਿਚ ਅਬਾਦੀ ਦਾ ਗ੍ਰੋਥ ਰੇਟ
ਸਾਲ ਹਿੰਦੂ ਮੁਸਲਿਮ
1952-61 33.71% 38.35%
1961-71 37.17% 30.99%
1971-91 41.89% 77.41%
1991-01 — 29.30%
2001-11 10.9% 29.59%
1981 ਵਿਚ ਇੱਥੇ ਜਨਗਣਨਾ ਨਹੀਂ ਹੋਈ ਸੀ
33 ਜ਼ਿਲ੍ਹਿਆਂ ਵਿਚ ਧਾਰਾ 144 ਲਾਗੂ, ਸਰਹੱਦਾਂ ‘ਤੇ ਚੌਕਸੀ
ਅਸਾਮ ਦੇ 33 ਜ਼ਿਲ੍ਹਿਆਂ ਵਿਚ ਧਾਰਾ 144 ਲਾਗੂ ਕੀਤੀ ਗਈ ਹੈ। ਗੁਆਂਢੀ ਸੂਬਿਆਂ ਨੇ ਸਰਹੱਦਾਂ ‘ਤੇ ਚੌਕਸੀ ਵਧਾ ਦਿੱਤੀ ਹੈ, ਤਾਂ ਕਿ ਗੈਰਕਾਨੂੰਨੀ ਘੁਸਪੈਠ ਰੋਕੀ ਜਾ ਸਕੇ। ਸੁਰੱਖਿਆ ਬਲਾਂ ਦੀਆਂ 200 ਕੰਪਨੀਆਂ ਅਸਾਮ ਅਤੇ ਗੁਆਂਢੀ ਸੂਬਿਆਂ ਵਿਚ ਤੈਨਾਤ ਹਨ। ਮੰਨਿਆ ਇਹ ਵੀ ਜਾ ਰਿਹਾ ਹੈ ਕਿ ਕਈ ਵਿਅਕਤੀ ਦੂਜੇ ਸੂਬਿਆਂ ਵਿਚ ਜਾ ਸਕਦੇ ਹਨ। ਪਹਿਲਾ ਡਰਾਫਟ 31 ਦਸੰਬਰ ਅਤੇ 1 ਜਨਵਰੀ ਦੇ ਵਿਚਕਾਰਲੀ ਰਾਤ ਨੂੰ ਜਾਰੀ ਹੋਇਆ ਸੀ। ਇਸ ਵਿਚ 1.9 ਕਰੋੜ ਵਿਅਕਤੀਆਂ ਦੇ ਨਾਮ ਸਨ।
40 ਲੱਖ ਵਿਅਕਤੀ ਕਿਉਂ ਛੱਡਣ, ਸਾਰਿਆਂ ਨੂੰ ਕਾਰਨ ਦੱਸਾਂਗੇ
ਐਨਆਰਸੀ ਦੇ ਸੂਬੇ ਨੂੰ ਪ੍ਰਤੀਕ ਹਜੇਲਾ ਨੇ ਦੱਸਿਆ ਕਿ 40 ਲੱਖ ਵਿਅਕਤੀਆਂ ਨੂੰ ਛੱਡਣ ਦੇ ਕਾਰਨ ਸਰਵਜਨਕ ਨਹੀਂ ਕਰਾਂਗੇ। ਲੋਕਾਂ ਨੂੰ ਵੱਖ-ਵੱਖ ਜਾਣਕਾਰੀ ਦਿੱਤੀ ਜਾਵੇਗੀ। ਐਨਆਰਸੀ ਸੇਵਾ ਕੇਂਦਰਾਂ ‘ਤੇ ਇਸਦੀ ਵਜ੍ਹਾ ਦੀ ਜਾਣਕਾਰੀ ਲੈ ਸਕਦੇ ਹਨ। ਲੋਕਾਂ ਨੂੰ ਚਿੱਠੀਆਂ ਵੀ ਭੇਜੀਆਂ ਜਾਣਗੀਆਂ।

RELATED ARTICLES
POPULAR POSTS