Breaking News
Home / ਭਾਰਤ / ਅਰੁਣਾਂਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ ‘ਚ ਮਿਲਿਆ ਲਾਪਤਾ ਜਹਾਜ਼ ਦਾ ਮਲਬਾ

ਅਰੁਣਾਂਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ ‘ਚ ਮਿਲਿਆ ਲਾਪਤਾ ਜਹਾਜ਼ ਦਾ ਮਲਬਾ

ਭਾਰਤੀ ਹਵਾਈ ਫੌਜ ਨੇ ਕੀਤੀ ਪੁਸ਼ਟੀ
ਸਮਾਣਾ ਦਾ ਮੋਹਿਤ ਗਰਗ ਵੀ ਇਸ ਜਹਾਜ਼ ‘ਚ ਸੀ ਸਵਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਹਵਾਈ ਫੌਜ ਦੇ ਲਾਪਤਾ ਜਹਾਜ਼ ਦਾ ਮਲਬਾ ਮਿਲ ਗਿਆ। ਮਲਬਾ ਅਰੁਣਾਂਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ ਵਿਚੋਂ ਮਿਲਿਆ ਹੈ। ਹਾਦਸੇ ਦੇ ਸਮੇਂ ਇਸ ਜਹਾਜ ਵਿਚ 13 ਵਿਅਕਤੀ ਸਵਾਰ ਸਨ। ਹਵਾਈ ਫੌਜ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਪੁਸ਼ਟੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। ਅਰੁਣਾਂਚਲ ਪ੍ਰਦੇਸ਼ ਦੇ ਟਾਟੋ ਇਲਾਕੇ ਦੇ ਉਤਰ ਪੂਰਬ ਵਿਚ ਲੀਪੋ ਤੋਂ 16 ਕਿਲੋਮੀਟਰ ਉਤਰ ਵਾਲੇ ਪਾਸੇ 12 ਹਜ਼ਾਰ ਫੁੱਟ ਦੀ ਉਚਾਈ ‘ਤੇ ਲਾਪਤਾ ਜਹਾਜ਼ ਦਾ ਮਲਬਾ ਦੇਖਿਆ ਗਿਆ। ਇਸ ਲਾਪਤਾ ਜਹਾਜ਼ ਵਿਚ ਸਮਾਣਾ ਦਾ ਫਲਾਈਟ ਲੈਫਟੀਨੈਂਟ ਮੋਹਿਤ ਗਰਗ ਵੀ ਸੀ। ਧਿਆਨ ਰਹੇ ਕਿ ਲੰਘੀ 3 ਜੂਨ ਨੂੰ ਲਾਪਤਾ ਹੋਏ ਜਹਾਜ਼ ਨੂੰ ਲੱਭਣ ਲਈ ਹਵਾਈ ਫੌਜ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।

Check Also

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ

ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …