Breaking News
Home / ਭਾਰਤ / ਕਸ਼ਮੀਰੀ ਵੱਖਵਾਦੀਆਂ ‘ਤੇ ਨਰਿੰਦਰ ਮੋਦੀ ਨੇ ਕੀਤੀ ਸਖਤੀ

ਕਸ਼ਮੀਰੀ ਵੱਖਵਾਦੀਆਂ ‘ਤੇ ਨਰਿੰਦਰ ਮੋਦੀ ਨੇ ਕੀਤੀ ਸਖਤੀ

6ਵੱਖਵਾਦੀ ਆਗੂਆਂ ਦੇ ਪਾਸਪੋਰਟ ਹੋ ਸਕਦੇ ਹਨ ਜ਼ਬਤ
ਨਵੀਂ ਦਿੱਲੀ/ਬਿਊਰੋ ਨਿਊਜ਼
ਜੰਮੂ-ਕਸ਼ਮੀਰ ਦੇ ਵੱਖਵਾਦੀ ਆਗੂਆਂ ‘ਤੇ ਮੋਦੀ ਸਰਕਾਰ ਨੇ ਸਖਤੀ ਕਰਨ ਦਾ ਮਨ ਬਣਾ ਲਿਆ ਹੈ। ਜਾਣਕਾਰੀ ਮੁਤਾਬਕ, ਸ਼ਿਕੰਜਾ ਕੱਸਣ ਲਈ ਉਨ੍ਹਾਂ ਦੇ ਪਾਸਪੋਰਟ ਜ਼ਬਤ ਕੀਤੇ ਜਾ ਸਕਦੇ ਹਨ। ਜ਼ੈੱਡ ਪਲੱਸ ਸਿਕਿਉਰਟੀ ਵਾਪਸ ਲਈ ਜਾ ਸਕਦੀ ਹੈ। ਵੱਖਵਾਦੀ ਆਗੂਆਂ ਨੇ ਸ਼੍ਰੀਨਗਰ ਵਿੱਚ ਮਿਲਣ ਆਏ ਆਲ ਪਾਰਟੀ ਡੈਲੀਗੇਸ਼ਨ ਨੂੰ ਬੇਰੰਗ ਮੋੜ ਦਿੱਤਾ ਸੀ। ਉਸ ਤੋਂ ਬਾਅਦ ਹੀ ਮੋਦੀ ਸਰਕਾਰ ਨੇ ਸਖਤੀ ਨਾਲ ਪੇਸ਼ ਆਉਣ ਦਾ ਫੈਸਲਾ ਕੀਤਾ ਹੈ।
ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ, ਸੂਬਾ ਤੇ ਕੇਂਦਰ ਸਰਕਾਰ ਹੁਰੀਅਤ ਆਗੂਆਂ ਦੀ ਯਾਤਰਾ, ਹੋਟਲ ਤੇ ਸੁਰੱਖਿਆ ‘ਤੇ 100 ਕਰੋੜ ਰੁਪਏ ਸਾਲਾਨਾ ਖਰਚ ਕਰਦੀ ਹੈ। ਸਰਕਾਰੀ ਪੈਸੇ ‘ਤੇ ਵੱਖਵਾਦੀ ਪੰਜ ਤਾਰਾ ਹੋਟਲਾਂ ਵਿੱਚ ਰਹਿੰਦੇ ਹਨ ਤੇ ਸਰਕਾਰੀ ਗੱਡੀਆਂ ਵਿੱਚ ਘੁੰਮਦੇ ਹਨ। ਤਕਰੀਬਨ ਇੱਕ ਹਜ਼ਾਰ ਸਰਕਾਰੀ ਸੁਰੱਖਿਆ ਕਰਮੀ ਸਾਲ ਭਰ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਰਹਿੰਦੇ ਹਨ। ਕੇਂਦਰ ਸਰਕਾਰ ਨੇ ਹੁਣ ਆਪਣੇ ਵੱਲੋਂ ਕੀਤੇ ਗਏ ਖਰਚ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਤੇ ਸੂਬਾ ਸਰਕਾਰ ਨੂੰ ਵੀ ਅਜਿਹਾ ਕਰਨ ਦੀ ਸਲਾਹ ਦਿੱਤੀ ਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …