
ਨਵੀਂ ਦਿੱਲੀ/ਬਿਊਰੋ ਨਿਊਜ਼
ਧਨਤੇਰਸ ਤੋਂ ਇਕ ਦਿਨ ਪਹਿਲਾਂ ਯਾਨੀ ਅੱਜ 5 ਨਵੰਬਰ ਨੂੰ ਸੋਨਾ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇੰਡੀਆ ਬੁਲੀਅਨ ਐਂਡ ਜਵੈਲਸ ਐਸੋਸੀਏਸ਼ਨ ਦੇ ਮੁਤਾਬਕ, ਇਕ ਤੋਲਾ ਯਾਨੀ 10 ਗਰਾਮ ਸੋਨਾ 2328 ਰੁਪਏ ਵਧ ਕੇ 1 ਲੱਖ 44 ਹਜ਼ਾਰ ਰੁਪਏ ਨੂੰ ਹੋ ਗਿਆ। ਇਸ ਤੋਂ ਪਹਿਲਾਂ ਲੰਘੇ ਕੱਲ੍ਹ 4 ਨਵੰਬਰ ਨੂੰ ਸੋਨਾ 1 ਲੱਖ 42 ਹਜ਼ਾਰ ਰੁਪਏ ਪ੍ਰਤੀ ਤੋਲਾ ਸੀ। ਇਸੇ ਤਰ੍ਹਾਂ ਇਕ ਕਿੱਲੋ ਚਾਂਦੀ ਦਾ ਭਾਅ 1749 ਰੁਪਏ ਵਧ ਕੇ 1 ਲੱਖ 88 ਹਜ਼ਾਰ ਰੁਪਏ ਹੋ ਗਿਆ ਹੈ, ਜੋ ਕਿ ਲੰਘੇ ਕੱਲ੍ਹ ਬੁੱਧਵਾਰ ਨੂੰ 1 ਲੱਖ 86 ਹਜ਼ਾਰ ਰੁਪਏ ਪ੍ਰਤੀ ਕਿੱਲੋ ਸੀ। ਇਸ ਸਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਰ ਉਤਰਾਅ ਚੜ੍ਹਾਅ ਦੇਖਣ ਨੂੰ ਮਿਲੇ ਹਨ। ਜ਼ਿਕਰਯੋਗ ਹੈ ਕਿ ਭਲਕੇ 6 ਨਵੰਬਰ ਨੂੰ ਧਨਤੇਰਸ ਦਾ ਤਿਉਹਾਰ ਮਨਾਇਆ ਜਾਣਾ ਹੈ। ਇਸ ਦਿਨ ਸ਼ੁਭ ਮਹੂਰਤ ਵਿਚ ਖਰੀਦਦਾਰੀ ਦਾ ਵਿਸ਼ੇਸ਼ ਮਹੱਤਵ ਹੈ। ਕਈ ਲੋਕ ਇਸ ਦਿਨ ਸੋਨਾ, ਚਾਂਦੀ ਅਤੇ ਗੱਡੀਆਂ ਆਦਿ ਦੀ ਖਰੀਦਦਾਰੀ ਕਰਦੇ ਹਨ।

