16 C
Toronto
Thursday, November 5, 2026
spot_img
HomeਕੈਨੇਡਾFrontਦੇਸ਼ ਭਗਤ ਆਯੁਰਵੈਦਿਕ ਕਾਲਜ ਤੇ ਹਸਪਤਾਲ ਵੱਲੋਂ ਵਿਸ਼ਵ ਆਯੁਰਵੇਦ ਪਰਿਸ਼ਦ ਦੇ ਸਹਿਯੋਗ...

ਦੇਸ਼ ਭਗਤ ਆਯੁਰਵੈਦਿਕ ਕਾਲਜ ਤੇ ਹਸਪਤਾਲ ਵੱਲੋਂ ਵਿਸ਼ਵ ਆਯੁਰਵੇਦ ਪਰਿਸ਼ਦ ਦੇ ਸਹਿਯੋਗ ਨਾਲ ਸੂਬਾ ਪੱਧਰੀ ਸੰਮੇਲਨ

ਦੇਸ਼ ਭਗਤ ਆਯੁਰਵੈਦਿਕ ਕਾਲਜ ਤੇ ਹਸਪਤਾਲ ਵੱਲੋਂ ਵਿਸ਼ਵ ਆਯੁਰਵੇਦ ਪਰਿਸ਼ਦ ਦੇ ਸਹਿਯੋਗ ਨਾਲ ਸੂਬਾ ਪੱਧਰੀ ਸੰਮੇਲਨ
ਮੰਡੀ ਗੋਬਿੰਦਗੜ੍ਹ, 5 ਨਵੰਬਰ: ਦੇਸ਼ ਭਗਤ ਆਯੁਰਵੈਦਿਕ ਕਾਲਜ ਤੇ ਹਸਪਤਾਲ ਵੱਲੋਂ ਵਿਸ਼ਵ ਆਯੁਰਵੇਦ ਪਰਿਸ਼ਦ (VAP) ਦੇ ਸਹਿਯੋਗ ਨਾਲ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਿਖੇ ਸੂਬਾ ਪੱਧਰੀ ਆਯੁਰਵੇਦ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਦਾ ਮੁੱਖ ਮਕਸਦ ਆਯੁਰਵੇਦ ਦੀ ਸਿੱਖਿਆ, ਖੋਜ ਕਾਰਜਾਂ ਅਤੇ ਇਲਾਜ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਨੂੰ ਉਤਸ਼ਾਹਿਤ ਕਰਨਾ ਸੀ।
ਸੰਮੇਲਨ ਦਾ ਆਯੋਜਨ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਉਪ-ਕੁਲਪਤੀ ਡਾ. ਹਰਸ਼ ਸਦਾਵਰਤੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਆਯੁਰਵੇਦ ਦੇ ਨਾਮਵਰ ਮਾਹਿਰਾਂ, ਵਿਦਵਾਨਾਂ, ਖੋਜਾਰਥੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।

ਸਮਾਗਮ ਵਿੱਚ ਡਾ. ਕਮਲੇਸ਼ ਕੁਮਾਰ ਦਿਵੇਦੀ, ਮੈਂਬਰ, ਬੋਰਡ ਆਫ਼ ਆਯੁਰਵੇਦ, NCISM ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਹੁਨਰ-ਅਧਾਰਿਤ ਆਯੁਰਵੇਦਿਕ ਸਿੱਖਿਆ ਅਤੇ ਰਸਾਇਣ ਵਿਸ਼ੇ ‘ਤੇ ਵਿਸਥਾਰਪੂਰਵਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਆਯੁਰਵੇਦ ਦੀ ਪੜ੍ਹਾਈ ਦੇ ਨਾਲ ਵਿਹਾਰਕ ਸਿਖਲਾਈ ਅਤੇ ਮਰੀਜ਼ਾਂ ਦੇ ਇਲਾਜ ਦਾ ਤਜਰਬਾ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਸਿਹਤਮੰਦ ਜੀਵਨ-ਜਾਚ ਅਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਹੇਮਰਾਜ ਰਾਣਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਰਵਾਇਤੀ ਆਯੁਰਵੇਦਿਕ ਗਿਆਨ ਨੂੰ ਆਧੁਨਿਕ ਵਿਗਿਆਨਕ ਖੋਜਾਂ ਅਤੇ ਪ੍ਰਮਾਣਿਤ ਇਲਾਜ ਵਿਧੀਆਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ।
ਸਮਾਗਮ ਦੌਰਾਨ ਵਿਸ਼ਵ ਆਯੁਰਵੇਦ ਪਰਿਸ਼ਦ ਦੀ ਕੌਮੀ ਮੀਤ ਪ੍ਰਧਾਨ ਡਾ. ਮਧੁਰਿਮਾ ਭਾਰਗਵ, ਕੌਮੀ ਕਨਵੀਨਰ ਡਾ. ਅਸ਼ਵਨੀ ਭਾਰਗਵ, ਸੂਬਾ ਜਨਰਲ ਸਕੱਤਰ ਡਾ. ਸੰਦੀਪ ਚੌਹਾਨ ਅਤੇ ਕਲੀਨਿਕਲ ਖੋਜ ਦੇ ਡਾਇਰੈਕਟਰ ਡਾ. ਐਸ.ਡੀ. ਪਾਂਡੇ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਸੰਸਥਾ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦੇਸ਼ ਭਗਤ ਆਯੁਰਵੈਦਿਕ ਕਾਲਜ ਤੇ ਹਸਪਤਾਲ ਵੱਲੋਂ ਭਾਰਤ ਸਰਕਾਰ ਦੀ ਕੇਂਦਰੀ ਆਯੁਰਵੇਦਿਕ ਵਿਗਿਆਨ ਖੋਜ ਪਰਿਸ਼ਦ (CCRAS), ਪਟਿਆਲਾ ਦੇ ਸਹਿਯੋਗ ਨਾਲ ਦੋ ਖੋਜ ਪ੍ਰੋਜੈਕਟਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਆਯੁਰਵੇਦ ਦੇ ਖੇਤਰ ਵਿੱਚ ਵਿਗਿਆਨਕ ਖੋਜ ਨੂੰ ਅੱਗੇ ਵਧਾਉਣ ਅਤੇ ਇਲਾਜ ਪ੍ਰਣਾਲੀ ਨੂੰ ਹੋਰ ਭਰੋਸੇਯੋਗ ਬਣਾਉਣ ਲਈ ਸੰਸਥਾ ਦੇ ਯਤਨਾਂ ਦਾ ਪ੍ਰਮਾਣ ਹਨ।
ਅੰਤ ਵਿੱਚ ਵਿਸ਼ਵ ਆਯੁਰਵੇਦ ਪਰਿਸ਼ਦ ਦੇ ਸੂਬਾ ਪ੍ਰਧਾਨ ਡਾ. ਬਲਦੇਵ ਬੱਗਾ ਨੇ ਧੰਨਵਾਦੀ ਮਤਾ ਪੇਸ਼ ਕੀਤਾ ਅਤੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਾਰੇ ਮਹਿਮਾਨਾਂ, ਬੁਲਾਰਿਆਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
RELATED ARTICLES
POPULAR POSTS