
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੀ ਅਜ਼ਾਦੀ ਦੇ 250 ਸਾਲ ਪੂਰੇ ’ਤੇ ਹੋਣ ’ਤੇ ਦੇਸ਼ ਵਿਚ ਜਸ਼ਨ ਮਨਾਏ ਗਏ। ਇਸ ਦੇ ਚੱਲਦਿਆਂ ਲੰਘੇ ਸ਼ਨੀਵਾਰ ਨੂੰ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਇਤਿਹਾਸ ਦੀ ਸਭ ਤੋਂ ਵੱਡੀ ਆਤਿਸ਼ਬਾਜ਼ੀ ਨਾਲ ਜਗਮਗਾ ਉਠੀ। ਇਸੇ ਦੌਰਾਨ ਵਾਸ਼ਿੰਗਟਨ ਡੀਸੀ ਦੇ ਨੈਸ਼ਨਲ ਮੌਲ ਵਿਚ ਮੁੱਖ ਸਮਾਗਮ ਹੋਇਆ, ਜਿੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਟਰੰਪ ਨੇ ਕਿਹਾ ਕਿ ਅਮਰੀਕੀ ਫੌਜ ਨੇ ਦੁਨੀਆ ਭਰ ਵਿਚ ਕਮਿਊਨਿਜ਼ਮ ਖਿਲਾਫ ਲੜਾਈ ਲੜੀ ਤਾਂ ਜੋ ਇਹ ਵਿਚਾਰਧਾਰਾ ਕਦੇ ਵੀ ਅਮਰੀਕਾ ਵਿਚ ਪੈਰ ਨਾ ਜਮਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੇਸ਼ ਵਿਚ ਕਮਿਊਨਿਸਟਾਂ ਨੂੰ ਨਹੀਂ ਚਾਹੁੰਦੇ। ਟਰੰਪ ਦੇ ਭਾਸ਼ਣ ਤੋਂ ਬਾਅਦ ਕਰੀਬ 40 ਮਿੰਟ ਤੱਕ ਰਿਕਾਰਡ ਆਤਿਸ਼ਬਾਜ਼ੀ ਹੋਈ। ਇਸਦੇ ਚੱਲਦਿਆਂ ਵਾਈਟ ਹਾਊਸ ਨੇ ਇਸ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ ਵੱਡਾ ਆਜ਼ਾਦੀ ਦਿਵਸ ਆਤਿਸ਼ਬਾਜ਼ੀ ਪ੍ਰਦਰਸ਼ਨ ਦੱਸਿਆ ਹੈ। ਇਸੇ ਦੌਰਾਨ ਨਿਊਯਾਰਕ ਵਿਚ ਏਅਰ ਸ਼ੋਅ, ਮਿਆਮੀ ਵਿਚ ਕਨਸਰਟ ਅਤੇ ਫਿਲਾਡੇਲਫੀਆ ਸਣੇ ਦੇਸ਼ ਭਰ ਵਿਚ ਪਰੇਡ ਅਤੇ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ।

