5.2 C
Toronto
Sunday, April 19, 2026
spot_img
HomeਕੈਨੇਡਾFrontਦਿੱਲੀ ਏਅਰਪੋਰਟ ’ਤੇ ਤਕਨੀਕੀ ਖਰਾਬੀ - ਕਈ ਫਲਾਈਟਾਂ ਹੋਈਆਂ ਪ੍ਰਭਾਵਿਤ

ਦਿੱਲੀ ਏਅਰਪੋਰਟ ’ਤੇ ਤਕਨੀਕੀ ਖਰਾਬੀ – ਕਈ ਫਲਾਈਟਾਂ ਹੋਈਆਂ ਪ੍ਰਭਾਵਿਤ


ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਏਅਰਪੋਰਟ ’ਤੇ ਏਅਰ ਟਰੈਫਿਕ ਕੰਟਰੋਲ ਸਿਸਟਮ ਵਿਚ ਤਕਨੀਕੀ ਖਰਾਬੀ ਕਾਰਨ ਕਈ ਫਲਾਈਟਾਂ ਪ੍ਰਭਾਵਿਤ ਹੋਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਲੰਘੇ ਕੱਲ੍ਹ ਸ਼ਾਮ ਤੋਂ ਹੀ ਤਕਨੀਕੀ ਖਰਾਬੀ ਦੇ ਕਾਰਨ ਏਅਰ ਕੰਟਰੋਲਰ ਨੂੰ ਫਲਾਈਟਾਂ ਦਾ ਸ਼ਡਿਊਲ ਨਹੀਂ ਮਿਲ ਰਿਹਾ ਸੀ। ਇਸਦੇ ਚੱਲਦਿਆਂ ਏਅਰ ਟਰੈਫਿਕ ਕੰਟਰੋਲਰ ਮੈਨੂਅਲੀ ਕੰਮ ਕਰ ਰਹੇ ਹਨ ਅਤੇ ਇਸ ਨਾਲ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।  ਦੱਸਿਆ ਜਾ ਰਿਹਾ ਹੈ ਕਿ ਆਟੋਮੈਟਿਕ ਮੈਸੇਜ ਸਵਿਚ ਸਿਸਟਮ ਵਿਚ ਗੜਬੜੀ ਆਈ ਹੈ ਅਤੇ ਇਹ ਜਹਾਜ਼ ਦੇ ਸ਼ਡਿਊਲ ਯਾਨੀ ਕਿ ਟੇਕਆਫ ਅਤੇ ਲੈਂਡਿੰਗ ਦੀ ਜਾਣਕਾਰੀ ਦਿੰਦਾ ਹੈ। ਦੱਸਣਯੋਗ ਹੈ ਕਿ ਨਵੀਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਰ ਰੋਜ਼ 1500 ਤੋਂ ਵੱਧ ਉਡਾਣਾਂ ਦਾ ਆਉਣ-ਜਾਣ ਹੁੰਦਾ ਹੈ।

RELATED ARTICLES
POPULAR POSTS