13.1 C
Toronto
Saturday, October 31, 2026
spot_img
HomeਕੈਨੇਡਾFrontਏਸ਼ੀਆ ਕ੍ਰਿਕਟ ਕੱਪ ਦਾ ਫਾਈਨਲ ਮੁਕਾਬਲਾ - ਸ੍ਰੀਲੰਕਾ ਦੀ ਟੀਮ ਸਿਰਫ 50...

ਏਸ਼ੀਆ ਕ੍ਰਿਕਟ ਕੱਪ ਦਾ ਫਾਈਨਲ ਮੁਕਾਬਲਾ – ਸ੍ਰੀਲੰਕਾ ਦੀ ਟੀਮ ਸਿਰਫ 50 ਦੌੜਾਂ ’ਤੇ ਆਲ ਆਊਟ

ਏਸ਼ੀਆ ਕ੍ਰਿਕਟ ਕੱਪ ਦਾ ਫਾਈਨਲ ਮੁਕਾਬਲਾ – ਸ੍ਰੀਲੰਕਾ ਦੀ ਟੀਮ ਸਿਰਫ 50 ਦੌੜਾਂ ’ਤੇ ਆਲ ਆਊਟ
ਨਵੀਂ ਦਿੱਲੀ/ਬਿਊਰੋ ਨਿਊਜ਼
ਏਸ਼ੀਆ ਕ੍ਰਿਕਟ ਕੱਪ ਦਾ ਫਾਈਨਲ ਮੁਕਾਬਲਾ ਅੱਜ ਸ੍ਰੀਲੰਕਾ ਵਿਚ ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਖੇਡਿਆ ਜਾ ਰਿਹਾ ਹੈ। ਸ੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਇਸਦੇ ਚੱਲਦਿਆਂ ਇਕ ਰੋਜ਼ਾ ਮੈਚ ਵਿਚ ਸ੍ਰੀਲੰਕਾ ਦੀ ਪੂਰੀ ਟੀਮ 15.2 ਓਵਰਾਂ ਵਿਚ ਸਿਰਫ 50 ਦੌੜਾਂ ’ਤੇ ਹੀ ਆਊਟ ਹੋ ਗਈ ਅਤੇ ਭਾਰਤ ਨੂੰ ਜਿੱਤਣ ਲਈ 51 ਦੌੜਾਂ ਦਾ ਟੀਚਾ ਮਿਲਿਆ ਹੈ। ਭਾਰਤੀ ਗੇਂਦਬਾਜ਼ ਮੁਹੰਮਦ ਸਿਰਾਜ਼ ਨੇ ਸ੍ਰੀਲੰਕਾ ਦੇ 6 ਖਿਡਾਰੀਆਂ ਨੂੰ ਆਊਟ ਕੀਤਾ। ਇਸੇ ਤਰ੍ਹਾਂ ਹਾਰਦਿਕ ਪਾਂਡਿਆ ਨੂੰ 3 ਅਤੇ ਜਸਪ੍ਰੀਤ ਬੁਮਰਾਹ ਨੂੰ ਇਕ ਵਿਕਟ ਮਿਲੀ।  ਸ੍ਰੀਲੰਕਾ ਵਿਚ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿਚ ਏਸ਼ੀਆ ਕ੍ਰਿਕਟ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ।
RELATED ARTICLES
POPULAR POSTS