7.7 C
Toronto
Thursday, May 21, 2026
spot_img
HomeਕੈਨੇਡਾFrontਮੁਅੱਤਲ ਡੀਆਈਜੀ ਭੁੱਲਰ ਦੀ ਜ਼ਮਾਨਤ ਅਰਜ਼ੀ ’ਤੇ ਹੋਈ ਸੁਣਵਾਈ

ਮੁਅੱਤਲ ਡੀਆਈਜੀ ਭੁੱਲਰ ਦੀ ਜ਼ਮਾਨਤ ਅਰਜ਼ੀ ’ਤੇ ਹੋਈ ਸੁਣਵਾਈ


ਭੁੱਲਰ ਦੇ ਵਕੀਲਾਂ ਨੇ ਕਿਹਾ : ਸੇਵਾ-ਪਾਣੀ ਦਾ ਮਤਲਬ ਰਿਸ਼ਵਤ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਮੁਅੱਤਲ ਅਤੇ ਗਿ੍ਰਫਤਾਰ ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਵਲੋਂ ਦਾਇਰ ਜ਼ਮਾਨਤ ਅਰਜ਼ੀ ’ਤੇ ਅੱਜ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿਚ ਸੁਣਵਾਈ ਹੋਈ। ਇਸ ਤੋਂ ਪਹਿਲਾਂ ਹੋਈ ਸੁਣਵਾਈ ’ਤੇ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਭੁੱਲਰ ਦੀ ਜ਼ਮਾਨਤ ਅਰਜ਼ੀ ’ਤੇ ਚੰਡੀਗੜ੍ਹ ਸੀਬੀਆਈ ਕੋਲੋਂ ਜਵਾਬ ਮੰਗਿਆ ਸੀ। ਅਹੁਦੇ ਤੋਂ ਮੁਅੱਤਲ ਡੀਆਈਜੀ ਭੁੱਲਰ ਦੇ ਵਕੀਲ ਨੇ ਸੁਣਵਾਈ ਦੇ ਦੌਰਾਨ ਦੱਸਿਆ ਕਿ ਸੀਬੀਆਈ ਨੇ ਜੋ ਕੇਸ ਦਰਜ ਕੀਤਾ ਹੈ, ਉਸ ਵਿਚ ਨਾ ਸਮਾਂ, ਨਾ ਮਿਤੀ ਅਤੇ ਨਾ ਹੀ ਜਗ੍ਹਾ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੋ ਰਿਸ਼ਵਤ ਦੀ ਰਾਸ਼ੀ ਦੱਸੀ ਗਈ ਹੈ, ਉਸਦਾ ਵੀ ਕਾਗਜ਼ਾਂ ਵਿਚ ਵਿਰੋਧਾਭਾਸ ਹੈ। ਭੁੱਲਰ ਦੇ ਵਕੀਲਾਂ ਨੇ ਇਹ ਵੀ ਕਿਹਾ ਕਿ ਸੀਬੀਆਈ ਨੇ ਚਲਾਨ ਵਿਚ ਰਿਸ਼ਵਤ ਦੇ ਤੌਰ ’ਤੇ ਜਿਸ ਸ਼ਬਦ ਦਾ ਇਸਤੇਮਾਲ ਕੀਤਾ ਹੈ, ਉਹ ਸੇਵਾ-ਪਾਣੀ ਹੈ। ਉਨ੍ਹਾਂ ਕਿਹਾ ਕਿ ਸੇਵਾ ਪਾਣੀ ਦਾ ਅਰਥ ਕੁਝ ਵੀ ਹੋ ਸਕਦਾ ਹੈ, ਇਹ ਜ਼ਰੂਰੀ ਨਹੀਂ ਕਿ ਇਸਦਾ ਮਤਲਬ ਰਿਸ਼ਵਤ ਹੀ ਹੋਵੇ।

RELATED ARTICLES
POPULAR POSTS