7.9 C
Toronto
Monday, November 23, 2026
spot_img
HomeਕੈਨੇਡਾFrontਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਮੁੜ ਤੇਜ਼ੀ - 22 ਕੈਰੇਟ ਸੋਨਾ 1 ਲੱਖ...

ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਮੁੜ ਤੇਜ਼ੀ – 22 ਕੈਰੇਟ ਸੋਨਾ 1 ਲੱਖ 15 ਹਜ਼ਾਰ ਰੁਪਏ ਤੋਂ ਪਾਰ

ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਮੁੜ ਤੇਜ਼ੀ – 22 ਕੈਰੇਟ ਸੋਨਾ 1 ਲੱਖ 15 ਹਜ਼ਾਰ ਰੁਪਏ ਤੋਂ ਪਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਪਿਛਲੇ ਹਫਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਤੋਂ ਬਾਅਦ ਅੱਜ ਸੋਮਵਾਰ ਨੂੰ ਦੋਵਾਂ ਕੀਮਤੀ ਧਾਤਾਂ ਦੇ ਭਾਅ ਵਿਚ ਮੁੜ ਤੇਜ਼ੀ ਦੇਖਣ ਨੂੰ ਮਿਲੀ ਹੈ। ਗਹਿਣੇ ਬਣਾਉਣ ਲਈ ਵਰਤੇ ਜਾਣ ਵਾਲੇ 22 ਕੈਰੇਟ ਸੋਨੇ ਦੀ ਕੀਮਤ ਭਾਰਤ ਵਿਚ ਕਰੀਬ 1 ਲੱਖ 14 ਹਜ਼ਾਰ, 990 ਰੁਪਏ ਪ੍ਰਤੀ 10 ਗਰਾਮ ਤੱਕ ਪਹੁੰਚ ਗਈ ਹੈ। ਜਦੋਂ ਕਿ 24 ਕੈਰੇਟ ਸੋਨੇ ਦਾ ਭਾਅ 1 ਲੱਖ 25 ਹਜ਼ਾਰ,530 ਰੁਪਏ ਪ੍ਰਤੀ 10 ਗਰਾਮ ਦਰਜ ਕੀਤਾ ਗਿਆ। ਇਸੇ ਦੌਰਾਨ ਚਾਂਦੀ ਦੀ ਕੀਮਤ ਵੀ 1 ਲੱਖ 52 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਨੇੜੇ ਰਹੀ। ਇਸੇ ਤਰ੍ਹਾਂ ਅੱਜ 23 ਨਵੰਬਰ ਨੂੰ 22 ਕੈਰੇਟ ਸੋਨਾ 2210 ਰੁਪਏ ਅਤੇ 24 ਕੈਰੇਟ ਸੋਨਾ 2410 ਰੁਪਏ ਮਹਿੰਗਾ ਦਰਜ ਕੀਤਾ ਗਿਆ। ਇਸਦੇ ਚੱਲਦਿਆਂ ਲੰਘੇ ਕੱਲ੍ਹ 22 ਨਵੰਬਰ ਦਿਨ ਐਤਵਾਰ ਹੋਣ ਕਾਰਨ ਬਜ਼ਾਰ ਬੰਦ ਰਹੇ ਸਨ। ਇਸ ਲਈ ਤੁਲਣਾ ਪਿਛਲੇ ਕਾਰੋਬਾਰੀ ਦਿਨ ਨਾਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਸੋਨੇ ਦੀਆਂ ਕੀਮਤਾਂ ਵਿਚ ਕਰੀਬ 9 ਤੋਂ 10 ਫੀਸਦੀ ਅਤੇ ਚਾਂਦੀ ਵਿਚ 15 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਸੀ। ਇਸ ਕਾਰਨ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਕੁਝ ਰਾਹਤ ਮਿਲੀ ਸੀ। ਕੌਮਾਂਤਰੀ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਧਣ ਦਾ ਮੁੱਖ ਕਾਰਨ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿਚ ਤੁਰੰਤ ਵਾਧਾ ਕੀਤੇ ਜਾਣ ਦੀਆਂ ਸੰਭਾਵਨਾਵਾਂ ਨੂੰ ਮੰਨਿਆ ਜਾ ਰਿਹਾ ਹੈ।

RELATED ARTICLES
POPULAR POSTS