7.9 C
Toronto
Monday, November 23, 2026
spot_img
HomeਕੈਨੇਡਾFrontਭਾਜਪਾ ਵਰਕਰ 2024 ਲੋਕਸਭਾ ਚੋਣਾਂ ਦਾ ਬਦਲਾ ਲੈਣ ਲਈ ਤਿਆਰ ਹੋਣ- ਨਬੀਨ

ਭਾਜਪਾ ਵਰਕਰ 2024 ਲੋਕਸਭਾ ਚੋਣਾਂ ਦਾ ਬਦਲਾ ਲੈਣ ਲਈ ਤਿਆਰ ਹੋਣ- ਨਬੀਨ

ਭਾਜਪਾ ਵਰਕਰ 2024 ਲੋਕਸਭਾ ਚੋਣਾਂ ਦਾ ਬਦਲਾ ਲੈਣ ਲਈ ਤਿਆਰ ਹੋਣ- ਨਬੀਨ
“ਚੰਡੀਗੜ੍ਹ ਦੀਆਂ ਚੋਣਾਂ ਹੋ ਸਕਦੀਆਂ ਹਨ ਵਿਧਾਨਸਭਾ ਚੋਣਾਂ ਦਾ ਸੈਮੀਫਾਈਨਲ”

ਚੰਡੀਗੜ੍ਹ, 23 ਨਵੰਬਰ 2026
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਪੰਜਾਬ ‘ਚ 2027 ਵਿੱਚ ਹੋਣ ਜਾ ਰਹੀਆਂ ਚੋਣਾਂ ਲਈ ਪ੍ਰਚਾਰ ਦਾ ਬਿਗਲ ਵਜਾ ਦਿੱਤਾ ਹੈ। ਉਨ੍ਹਾਂ ਚੰਡੀਗੜ੍ਹ ਦੇ ਸੈਕਟਰ 27 ਸਥਿਤ ਭਾਜਪਾ ਦਫ਼ਤਰ ਵਿੱਚ ਜਮ੍ਹਾਂ ਹੋਏ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ 2024 ਲੋਕਸਭਾ ਚੋਣਾਂ ਵਿੱਚ ਹੋਈ ਭਾਜਪਾ ਦੀ ਹਾਰ ਦਾ ਬਦਲਾ ਲੈਣ ਲਈ ਤਿਆਰ ਹੋ ਜਾਣ। ਉਨ੍ਹਾਂ ਦਾਅਵਾ ਕੀਤਾ ਕਿ ਚੰਡੀਗੜ੍ਹ ਦੀਆਂ ਚੋਣਾਂ ਦਾ ਅਸਰ ਆਉਂਦੀਆਂ ਪੰਜਾਬ ਚੋਣਾਂ ਤੇ ਵੀ ਪਵੇਗਾ ਇਸ ਲਈ ਉਹ ਹੁਣੇ ਤੋਂ ਤਿਆਰੀ ਆਰੰਭ ਦੇਣ।

ਨਿਤਿਨ ਨਬੀਨ ਨੇ ਸੈਕਟਰ 27 ਵਿੱਚ ਵਰਕਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਅੰਦਰੂਨੀ ਮਤਭੇਦਾਂ ਨੂੰ ਦੂਰ ਕਰਕੇ ਜ਼ਮੀਨੀ ਪੱਧਰ ‘ਤੇ ਆਪਣੀ ਪਕੜ ਨੂੰ ਮਜ਼ਬੂਤ ਕਰਨ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਸਿਰਫ਼ ‘ਪਾਰਟ-ਟਾਈਮ’ ਸਿਆਸਤਦਾਨ ਨਹੀਂ, ਸਗੋਂ ਪਾਰਟੀ ਦੇ ਸਮਰਪਿਤ ਮੈਂਬਰ ਹਨ ਜੋ ਸਾਰਾ ਸਾਲ ਲੋਕਾਂ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਵਰਕਰਾਂ ਨੂੰ ਸਲਾਹ ਦਿੱਤੀ ਕਿ ਉਹ ਪਿਛਲੀਆਂ ਚੋਣਾਂ ਦੀਆਂ ਕਮੀਆਂ ਦੀ ਪਛਾਣ ਕਰਕੇ ਅੱਗੇ ਵਾਸਤੇ ਦੀ ਜਿੱਤ ਦਾ ਰਾਹ ਪੱਧਰਾ ਕਰਨ।

ਇਸ ਮੌਕੇ ਤੇ ਹਾਜ਼ਿਰ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਅਤੇ ਉਨ੍ਹਾਂ ਦੀ ਟੀਮ ਨੂੰ ਸ਼ਹਿਰ ਲਈ ਵਿਕਾਸ ਦਾ ਇੱਕ ਵਿਆਪਕ ਰੋਡਮੈਪ ਤਿਆਰ ਕਰਨ ਦੀ ਸਲਾਹ ਦਿੰਦੇ ਹੋਏ ਨਿਤਿਨ ਨੇ ਕਿਹਾ ਕਿ ਉਹ ਇੱਕ ਸਪੱਸ਼ਟ ਦ੍ਰਿਸ਼ਟੀਕੋਣ ਤੇ ਚੋਣ ਮਨੋਰਥ ਪੱਤਰ ਨਾਲ ਵੋਟਰਾਂ ਨਾਲ ਸੰਪ੍ਰਕਨ ਕਰਨ ਤਾਂ ਜੋ ਭਾਜਪਾ ਦੇ ਨਾਲ ਜੁੜੇ ਰਹਿਣ। ਭਾਜਪਾ ਪ੍ਰਧਾਨ ਨੇ ਚੰਡੀਗੜ੍ਹ ਨੂੰ ਇੱਕ “ਮਿੰਨੀ ਭਾਰਤ” ਦੱਸਦਿਆਂ ਕਿਹਾ ਕਿ ਇਸ ਸ਼ਹਿਰ ਵਿੱਚ ਵੱਖ-ਵੱਖ ਰਾਜਾਂ, ਧਰਮਾਂ, ਭਾਸ਼ਾਵਾਂ ਅਤੇ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ ਜੋ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਅਤੇ ਏਕਤਾ ਨੂੰ ਪ੍ਰਕਟ ਕਰਦਾ ਹੈ।

ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਜ਼ਿਕਰ ਕਰਦਿਆਂ ਨਿਤਿਨ ਨੇ ਕਿਹਾ ਕਿ ਉਹ ਦੇਸ਼ ਦੇ ਵਿਕਾਸ ਨਾਲੋਂ ਨਿਜੀ ਸਿਆਸੀ ਹਿੱਤਾਂ ਬਾਰੇ ਜ਼ਿਆਦਾ ਚਿੰਤਤ ਹੈ। ਵੋਟਰ ਸੂਚੀਆਂ ਦੀ ‘ਸਪੈਸ਼ਲ ਇੰਟੈਂਸਿਵ ਰਿਵੀਜ਼ਨ’ ਦਾ ਬਚਾਅ ਕਰਦਿਆਂ, ਨਬਿਨ ਨੇ ਵਿਰੋਧੀ ਧਿਰ ‘ਤੇ ਵੋਟਾਂ ਚੋਰੀ ਹੋਣ ਦੇ ਦੋਸ਼ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੀ ਸ਼ੁੱਧਤਾ ਬਣਾਈ ਰੱਖਣ ਲਈ ਮ੍ਰਿਤਕ ਵਿਅਕਤੀਆਂ, ਦੋਹਰੀ ਵੋਟ ਵਾਲੇ ਲੋਕਾਂ ਦੇ ਨਾਂਅ ਕੱਟਣਾ ਕਿਤੇ ਨਾ ਕਿਤੇ ਸਹੀ ਦੱਸਿਆ।

ਉਹਨਾਂ ਦਾਅਵਾ ਕੀਤਾ ਕਿ ਦੇਸ਼ ਵਿੱਚ ਦੋ ਲੱਖ ਤੋਂ ਵੱਧ ਸਟਾਰਟਅੱਪ ਕੰਮ ਕਰ ਰਹੇ ਹਨ ਅਤੇ ਨੌਜਵਾਨ ਹੁਣ ਸਿਰਫ਼ ਨੌਕਰੀ ਲੱਭਣ ਵਾਲੇ ਹੀ ਨਹੀਂ, ਸਗੋਂ ਵੱਡੀ ਗਿਣਤੀ ਵਿੱਚ ਨੌਕਰੀਆਂ ਪੈਦਾ ਕਰਨ ਵਾਲੇ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਲਾਭ ਸਿੱਧੇ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚਣ, ਜਿਸ ਨਾਲ ਵਿਚੋਲਿਆਂ ਦਾ ਖਾਤਮਾ ਹੋ ਗਿਆ ਹੈ।

 

RELATED ARTICLES
POPULAR POSTS