2.2 C
Toronto
Sunday, April 12, 2026
spot_img
Homeਪੰਜਾਬਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦੀ ਹੋਈ ਮੰਗਣੀ

ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦੀ ਹੋਈ ਮੰਗਣੀ

ਪਟਿਆਲਾ ਦੀ ਇਨਾਇਤ ਨਾਲ ਹੋਵੇਗਾ ਕਰਨ ਦਾ ਵਿਆਹ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਵਿਚ ਜਲਦ ਹੀ ਸ਼ਹਿਨਾਈ ਵੱਜਣ ਵਾਲੀ ਹੈ। ਨਵਜੋਤ ਸਿੱਧੂ ਦੇ ਬੇਟੇ ਕਰਨ ਦੀ ਮੰਗਣੀ ਇਨਾਇਤ ਰੰਧਾਵਾ ਨਾਲ ਹੋ ਗਈ ਹੈ ਅਤੇ ਜਲਦੀ ਇਹ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਜਾਣਗੇ। ਇਸ ਸਬੰਧੀ ਨਵਜੋਤ ਸਿੰਘ ਸਿੱਧੂ ਨੇ ਤਸਵੀਰਾਂ ਵੀ ਸ਼ੋਸ਼ਲ ਮੀਡੀਆ ‘ਤੇ ਜਾਰੀ ਕੀਤੀਆਂ ਹਨ। ਇਸ ਮੌਕੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਧਰਮਪਤਨੀ ਡਾ. ਨਵਜੋਤ ਕੌਰ ਸਿੱਧੂ, ਇਨ੍ਹਾਂ ਦੀ ਬੇਟੀ ਵੀ ਹਾਜ਼ਰ ਸੀ। ਇਨਾਇਤ ਰੰਧਾਵਾ ਪਟਿਆਲਾ ਦੀ ਰਹਿਣ ਵਾਲੀ ਹੈ ਅਤੇ ਉਹ ਪਟਿਆਲਾ ਦੇ ਜਾਣੇ ਪਛਾਣੇ ਨਾਮ ਮਨਿੰਦਰ ਰੰਧਾਵਾ ਦੀ ਬੇਟੀ ਹੈ। ਮਨਿੰਦਰ ਰੰਧਾਵਾ ਫੌਜ ਵਿਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਫਿਲਹਾਲ ਉਹ ਪੰਜਾਬ ਡਿਫੈਂਸ ਸਰਵਿਸਿਜ਼ ਵੈਲਫੇਅਰ ਵਿਭਾਗ ਵਿਚ ਡਿਪਟੀ ਡਾਇਰੈਕਟਰ ਦੇ ਅਹੁਦੇ ‘ਤੇ ਸੇਵਾਵਾਂ ਦੇ ਰਹੇ ਹਨ।

RELATED ARTICLES
POPULAR POSTS