18.9 C
Toronto
Monday, October 19, 2026
spot_img
HomeਕੈਨੇਡਾFrontਯੂਰਪ ਦੇ 6 ਦੇਸ਼ਾਂ ’ਚ ਸਿੱਖਿਆ ਅਤੇ ਮਹਿੰਗਾਈ ਨੂੰ ਲੈ ਕੇ ਪ੍ਰਦਰਸ਼ਨ

ਯੂਰਪ ਦੇ 6 ਦੇਸ਼ਾਂ ’ਚ ਸਿੱਖਿਆ ਅਤੇ ਮਹਿੰਗਾਈ ਨੂੰ ਲੈ ਕੇ ਪ੍ਰਦਰਸ਼ਨ

ਯੂਰਪ ਦੇ 6 ਦੇਸ਼ਾਂ ’ਚ ਸਿੱਖਿਆ ਅਤੇ ਮਹਿੰਗਾਈ ਨੂੰ ਲੈ ਕੇ ਪ੍ਰਦਰਸ਼ਨ
ਫਰਾਂਸ ਵਿਚ ਅਗਜ਼ਨੀ, ਇਟਲੀ ’ਚ ਸਕੂਲਾਂ ’ਤੇ ਕਬਜ਼ੇ ਅਤੇ ਗਰੀਸ ਵਿਚ ਸੰਸਦ ਦੇ ਸਾਹਮਣੇ ਬੈਠੇ ਪ੍ਰਦਰਸ਼ਨਕਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਯੂਰਪ ਦੇ 6 ਦੇਸ਼ਾਂ ਵਿਚ ਪੜ੍ਹਾਈ ਦਾ ਵਧਦਾ ਖਰਚਾ, ਬੇਰੁਜ਼ਗਾਰੀ ਅਤੇ ਮਹਿੰਗੇ ਘਰਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਇਸਦੇ ਚੱਲਦਿਆਂ ਫਰਾਂਸ ਵਿਚ ਪ੍ਰਦਰਸ਼ਨਕਾਰੀਆਂ ਨੇ ਦੁਕਾਨਾਂ ਵਿਚ ਲੁੱਟਮਾਰ ਕੀਤੀ ਅਤੇ ਕਈ ਸਰਕਾਰੀ ਇਮਾਰਤਾਂ ਨੂੰ ਅੱਗ ਵੀ ਲਗਾ ਦਿੱਤੀ। ਇਸੇ ਦੌਰਾਨ ਇਟਲੀ ਵਿਚ ਵਿਦਿਆਰਥੀਆਂ ਨੇ ਕਈ ਸਕੂਲਾਂ ’ਤੇ ਕਬਜ਼ਾ ਕਰ ਲਿਆ ਹੈ। ਗਰੀਸ ਵਿਚ ਵਿਦਿਆਰਥੀ ਹੋਸਟਲ ਦੀ ਘਾਟ ਅਤੇ ਵਧਦੇ ਕਿਰਾਏ ਦੇ ਵਿਰੋਧ ਵਿਚ ਸੰਸਦ ਦੇ ਸਾਹਮਣੇ ਟੈਂਟ ਲਗਾ ਕੇ ਬੈਠ ਗਏ ਹਨ। ਇਸੇ ਤਰ੍ਹਾਂ ਬੈਲਜ਼ੀਅਮ ਅਤੇ ਅਲਬਾਨੀਆ ਵਿਚ ਵੀ ਰੋਸ ਪ੍ਰਦਰਸ਼ਨ ਦੇ ਦੌਰਾਨ ਹਿੰਸਾ ਹੋਈ ਹੈ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਗਿ੍ਰਫਤਾਰ ਵੀ ਕਰ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਪੇਨ ਵਿਚ ਵੀ ਇਸੇ ਤਰ੍ਹਾਂ ਦੇ ਹੀ ਪ੍ਰਦਰਸ਼ਨ ਹੋਣ ਦੀ ਖਬਰ ਹੈ। ਜ਼ਿਕਰਯੋਗ ਹੈ ਕਿ ਲੰਘੀ 17 ਅਕਤੂਬਰ ਨੂੰ 140 ਸ਼ਹਿਰਾਂ ਵਿਚ ਰੋਸ ਪ੍ਰਦਰਸ਼ਨ ਹੋਏ ਅਤੇ ਕਰੀਬ 8 ਲੱਖ ਵਿਅਕਤੀ ਸੜਕਾਂ ’ਤੇ ਆ ਗਏ ਸਨ। ਇਸ ਪ੍ਰਦਰਸ਼ਨ ਵਿਚ ਵਿਦਿਆਰਥੀ ਸੰਗਠਨਾਂ ਦੇ ਨਾਲ ਟਰੇਡ ਯੂਨੀਅਨਾਂ ਅਤੇ ਕਰਮਚਾਰੀ ਵੀ ਸ਼ਾਮਲ ਸਨ। ਇਸਦੇ ਚੱਲਦਿਆਂ ਪੈਰਿਸ, ਮਾਸੋਈ ਅਤੇ ਬੋਰਡੋ ਸਣੇ ਕਈ ਸ਼ਹਿਰਾਂ ਵਿਚ ਭੰਨਤੋੜ ਦੀਆਂ ਵੀ ਖਬਰਾਂ ਹਨ। ਲੀਮੋਜ ਵਿਚ 143 ਸਾਲ ਪੁਰਾਣੇ ਇਤਿਹਾਸਕ ਸਿਟੀ ਹਾਲ ਵਿਚ ਵੀ ਅੱਗ ਲਗਾ ਦਿੱਤੀ ਅਤੇ ਕਈ ਗੱਡੀਆਂ ਨੂੰ ਅੱਗ ਦੇ ਹਵਾਲੇ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ।

RELATED ARTICLES
POPULAR POSTS