18.9 C
Toronto
Monday, October 19, 2026
spot_img
HomeਕੈਨੇਡਾFrontਭਾਰਤੀ ਫਿਲਮ ਨਿਰਮਾਤਾ ਰਾਹੁਲ ਰੌਏ ਦੀ ਸ਼ਾਰਟ ਫਿਲਮ ‘ਅਮਨ’ ਨੇ ਜਿੱਤਿਆ ਸਰਵੋਤਮ...

ਭਾਰਤੀ ਫਿਲਮ ਨਿਰਮਾਤਾ ਰਾਹੁਲ ਰੌਏ ਦੀ ਸ਼ਾਰਟ ਫਿਲਮ ‘ਅਮਨ’ ਨੇ ਜਿੱਤਿਆ ਸਰਵੋਤਮ ਫਿਲਮ ਦਾ ਐਵਾਰਡ

ਭਾਰਤੀ ਫਿਲਮ ਨਿਰਮਾਤਾ ਰਾਹੁਲ ਰੌਏ ਦੀ ਸ਼ਾਰਟ ਫਿਲਮ ‘ਅਮਨ’ ਨੇ ਜਿੱਤਿਆ ਸਰਵੋਤਮ ਫਿਲਮ ਦਾ ਐਵਾਰਡ
ਪਛਾਣ, ਮਰਦਾਨਗੀ ਅਤੇ ਪਿਤਾ ਬਣਨ ਦੀ ਜੱਦੋ-ਜਹਿਦ ਨੂੰ ਬਿਆਨ ਕਰਦੀ ਹੈ ਫਿਲਮ ‘ਅਮਨ’
ਲੰਡਨ/ਬਿਊਰੋ ਨਿਊਜ਼
ਰਾਹੁਲ ਰੌਏ ਵਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਫਿਲਮ ‘ਅਮਨ’ ਨੇ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਵਿਸ਼ਵ ਪ੍ਰੀਮੀਅਰ ਤੋਂ ਬਾਅਦ 70ਵੇਂ ਬੀ.ਐਫ.ਆਈ. ਲੰਡਨ ਫਿਲਮ ਫੈਸਟੀਵਲ ਵਿਚ ਸਰਵੋਤਮ ਲਘੂ ਫਿਲਮ ਦਾ ਖਿਤਾਬ ਜਿੱਤ ਲਿਆ ਹੈ। ਇਹ ਫਿਲਮ ਪਛਾਣ, ਮਰਦਾਨਗੀ ਅਤੇ ਪਿਤਾ ਬਣਨ ਦੀ ਜੱਦੋ-ਜਹਿਦ ਨੂੰ ਬਿਆਨ ਕਰਦੀ ਹੈ। ਕਬੀਰ ਮਾਨ ਅਤੇ ਸੀਰਤ ਤਨੇਜਾ ਦੀ ਅਦਾਕਾਰੀ ਵਾਲੀ ਇਹ ਫਿਲਮ ਲਿੰਗ ਅਤੇ ਮਾਂ-ਪਿਓ ਤੇ ਬੱਚੇ ਦੇ ਰਿਸ਼ਤੇ ਨੂੰ ਲੈ ਕੇ ਸਮਾਜ ਦੀ ਰਵਾਇਤੀ ਸੋਚ ਨੂੰ ਚੁਣੌਤੀ ਦਿੰਦੀ ਹੈ। ਜਿਊਰੀ ਮੈਂਬਰਾਂ ਹੋਲਣ ਸਿਮਨਜ਼, ਲਿਓ ਰੀਚ ਅਤੇ ਜੈਕ ਕੋਸੀ ਨੇ ਫਿਲਮ ਦੀ ਬਾਰੀਕੀ, ਸ਼ਾਨਦਾਰ ਸਿਨੇਮੈਟੋਗ੍ਰਾਫੀ ਅਤੇ ਕਹਾਣੀ ਸੁਣਾਉਣ ਦੇ ਢੰਗ ਦੀ ਭਰਪੂਰ ਸ਼ਲਾਘਾ ਕੀਤੀ। ਰਾਹੁਲ ਰੌਏ ਨੇ ਇਸ ਜਿੱਤ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੇ ਸਮੇਂ ’ਚ ਜਦੋਂ ਦੁਨੀਆ ਭਰ ਵਿਚ ਟਰਾਂਸ ਲੋਕਾਂ ਨੂੰ ਹਾਸ਼ੀਏ ’ਤੇ ਧੱਕਿਆ ਜਾ ਰਿਹਾ ਹੈ, ਇਹ ਜਿੱਤ ਬਹੁਤ ਅਰਥਪੂਰਨ ਹੈ। ਜ਼ਿਕਰਯੋਗ ਹੈ ਕਿ ਭਾਰਤੀ ਫਿਲਮ ਨਿਰਮਾਤਾ ਰਾਹੁਲ ਰੌਏ ਦੀਆਂ ਪਿਛਲੀਆਂ ਫਿਲਮਾਂ ‘ਮੈਨ ਐਂਡ ਵਾਈਫ’ ਅਤੇ ‘ਏ ਲੱਲਾਬੀ ਫਾਰ ਯੈਲੋ ਰੋਜ਼ਿਜ਼’ ਨੇ ਵੀ ਵੱਖ-ਵੱਖ ਫਿਲਮ ਮੇਲਿਆਂ ਵਿਚ ਕਈ ਐਵਾਰਡ ਆਪਣੇ ਨਾਮ ਕੀਤੇ ਹਨ।

RELATED ARTICLES
POPULAR POSTS