11.4 C
Toronto
Thursday, October 15, 2026
spot_img
HomeਕੈਨੇਡਾFrontਯੂਕੇ ਵੱਲੋਂ ਵੀਜ਼ਾ ਫੀਸਾਂ ਵਿੱਚ ਵਾਧਾ - ਹਜ਼ਾਰਾਂ ਭਾਰਤੀ ਬਿਨੈਕਾਰਾਂ ’ਤੇ ਇਸਦਾ...

ਯੂਕੇ ਵੱਲੋਂ ਵੀਜ਼ਾ ਫੀਸਾਂ ਵਿੱਚ ਵਾਧਾ – ਹਜ਼ਾਰਾਂ ਭਾਰਤੀ ਬਿਨੈਕਾਰਾਂ ’ਤੇ ਇਸਦਾ ਪਵੇਗਾ ਅਸਰ

ਯੂਕੇ ਵੱਲੋਂ ਵੀਜ਼ਾ ਫੀਸਾਂ ਵਿੱਚ ਵਾਧਾ – ਹਜ਼ਾਰਾਂ ਭਾਰਤੀ ਬਿਨੈਕਾਰਾਂ ’ਤੇ ਇਸਦਾ ਪਵੇਗਾ ਅਸਰ
ਨਵੀਂ ਦਿੱਲੀ/ਬਿਊਰੋ ਨਿਊਜ਼
ਯੂਨਾਈਟਿਡ ਕਿੰਗਡਮ (ਯੂਕੇ) ਨੇ ਵਿਜ਼ਿਟ, ਪੜ੍ਹਾਈ ਅਤੇ ਵਰਕ ਵੀਜ਼ਾ ਸਮੇਤ ਕਈ ਸ਼੍ਰੇਣੀਆਂ ਵਿੱਚ ਵੀਜ਼ਾ ਫੀਸਾਂ ਵਧਾ ਦਿੱਤੀਆਂ ਹਨ। ਸੋਧੀਆਂ ਹੋਈਆਂ ਦਰਾਂ ਲੰਘੀ 8 ਅਪਰੈਲ, 2026 ਤੋਂ ਲਾਗੂ ਹੋ ਗਈਆਂ ਹਨ, ਜਿਸ ਦਾ ਸਿੱਧਾ ਅਸਰ ਹਜ਼ਾਰਾਂ ਭਾਰਤੀ ਬਿਨੈਕਾਰਾਂ ’ਤੇ ਪੈਣ ਦੀ ਉਮੀਦ ਹੈ। ਨਵੇਂ ਢਾਂਚੇ ਦੇ ਤਹਿਤ ਥੋੜ੍ਹੇ ਸਮੇਂ ਦੇ ਵਿਜ਼ਿਟ ਵੀਜ਼ਿਆਂ ਦੀ ਕੀਮਤ 127 ਪੌਂਡ ਤੋਂ ਵਧਾ ਕੇ 135 ਪੌਂਡ ਕਰ ਦਿੱਤੀ ਗਈ ਹੈ, ਜਦੋਂ ਕਿ ਲੰਬੀ ਮਿਆਦ ਦੇ ਵਿਜ਼ਿਟ ਵੀਜ਼ਿਆਂ ਵਿੱਚ ਵੀ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ। ਦੋ ਸਾਲਾਂ ਦੇ ਵੀਜ਼ੇ ਦੀ ਫੀਸ 475 ਪੌਂਡ ਤੋਂ ਵਧ ਕੇ 506 ਪੌਂਡ, ਪੰਜ ਸਾਲਾਂ ਦੇ ਵੀਜ਼ੇ ਦੀ 848 ਪੌਂਡ ਤੋਂ 903 ਪੌਂਡ ਅਤੇ 10 ਸਾਲਾਂ ਦੇ ਵੀਜ਼ੇ ਦੀ ਫੀਸ 1,059 ਪੌਂਡ ਤੋਂ ਵਧ ਕੇ 1,128 ਪੌਂਡ ਹੋ ਗਈ ਹੈ। ਇਹ ਵਾਧਾ ਭਾਰਤੀਆਂ ਵੱਲੋਂ ਵੱਧ ਵੀਜ਼ਾ ਅਪਲਾਈ ਕੀਤੇ ਜਾਣ ਵਾਲੇ ਪ੍ਰਮੁੱਖ ਹਿੱਸਿਆਂ ਤੱਕ ਵੀ ਫੈਲਿਆ ਹੋਇਆ ਹੈ, ਜਿਸ ਵਿੱਚ ਸਟੱਡੀ ਵੀਜ਼ਾ ਫੀਸ 524 ਪੌਂਡ ਤੋਂ ਵਧ ਕੇ 558 ਪੌਂਡ ਅਤੇ ਸਕਿਲਡ ਵਰਕਰ ਵੀਜ਼ਾ ਦੀ ਫੀਸ 769 ਪੌਂਡ ਤੋਂ ਵਧ ਕੇ 819 ਪੌਂਡ ਹੋ ਗਈ ਹੈ। ਇਸੇ ਦੌਰਾਨ ਭਾਰਤ ਵਿੱਚ ਬਿ੍ਰਟਿਸ਼ ਹਾਈ ਕਮਿਸ਼ਨ ਨੇ ਕਿਹਾ ਕਿ ਇਹ ਬਦਲਾਅ ਇੱਕ ਵਧੇਰੇ ‘ਸੁਚਾਰੂ, ਡਿਜੀਟਲ ਇਮੀਗ੍ਰੇਸ਼ਨ ਪ੍ਰਣਾਲੀ’ ਬਣਾਉਣ ਦੇ ਯਤਨਾਂ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਵੀਜ਼ਾ ਫੀਸਾਂ ਵਿੱਚ ਵਿਸ਼ਵਵਿਆਪੀ ਵਾਧਾ ਇੱਕ ਮਜ਼ਬੂਤ, ਸੁਰੱਖਿਅਤ ਅਤੇ ਕੁਸ਼ਲ ਸੇਵਾ ਨੂੰ ਬਣਾਈ ਰੱਖਣ ਵਿੱਚ ਮਦਦ ਕਰੇਗਾ।

RELATED ARTICLES
POPULAR POSTS