ਪੰਜਾਬ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਬਾਇਓਮੀਟਰਿਕ ’ਤੇ ਲੱਗੇਗੀ ਹਾਜ਼ਰੀ August 28, 2023 ਪੰਜਾਬ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਬਾਇਓਮੀਟਰਿਕ ’ਤੇ ਲੱਗੇਗੀ ਹਾਜ਼ਰੀ ਛੁੱਟੀ ਵਾਲੇ ਦਿਨ ਸਕੂਲ ਜਾਣ ’ਤੇ ਵੀ ਲਗਾਉਣੀ ਪਵੇਗੀ ਹਾਜ਼ਰੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਇਸਦੇ ਅਨੁਸਾਰ ਹੁਣ ਸਾਰੇ ਕਰਮਚਾਰੀਆਂ ਦੀ ਹਾਜ਼ਰੀ ਬਾਇਓਮੈਟਿ੍ਰਕ ਅਟੈਂਨਡੈਂਸ ਸਿਸਟਮ (ਬੀਏਐਸ) ਦੇ ਜ਼ਰੀਏ ਲੱਗੇਗੀ। ਐਤਵਾਰ ਜਾਂ ਹੋਰ ਛੁੱਟੀ ਵਾਲੇ ਦਿਨ ਵੀ ਜਦੋਂ ਕਰਮਚਾਰੀ ਸਕੂਲ ਜਾਵੇਗਾ ਤਾਂ ਵੀ ਉਸ ਨੂੰ ਬਾਇਓਮੈਟਿ੍ਰਕ ਅਟੈਂਨਡੈਂਸ ਸਿਸਟਮ ’ਤੇ ਹਾਜ਼ਰੀ ਲਗਾਉਣੀ ਪਵੇਗੀ। ਦੱਸਣਯੋਗ ਹੈ ਕਿ ਸਿੱਖਿਆ ਵਿਭਾਗ ਵਲੋਂ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਸਾਲ 2020 ਦੀ ਸ਼ੁਰੂਆਤ ਵਿਚ ਇਹ ਸਿਸਟਮ ਸ਼ੁਰੂ ਕੀਤਾ ਗਿਆ ਸੀ, ਪਰ ਕਰੋਨਾ ਕਾਰਨ ਇਸ ਨੂੰੂ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ। ਪਰ ਹੁਣ ਫਿਰ ਤੋਂ ਸਰਕਾਰੀ ਸਕੂਲਾਂ ਵਿਚ ਇਹ ਸਿਸਟਮ ਲਾਗੂ ਹੋਵੇਗਾ। ਇਸ ਫੈਸਲੇ ਬਾਰੇ ਸਿੱਖਿਆ ਵਿਭਾਗ ਵਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਇਸਦੇ ਤਹਿਤ ਕਰਮਚਾਰੀ ਸਕੂਲ ਆਉਂਦੇ-ਜਾਂਦੇ ਸਮੇਂ ਬਾਇਓਮੈਟਿ੍ਰਕ ਅਟੈਂਨਡੈਂਸ ਸਿਸਟਮ ਰਾਹੀਂ ਹਾਜ਼ਰੀ ਲਗਾਉਣਗੇ, ਪਰ ਜੋ ਕਰਮਚਾਰੀ ਕਿਸੇ ਕਾਰਨਾਂ ਕਰਕੇ ਦੇਰੀ ਨਾਲ ਸਕੂਲ ਆਉਂਦੇ ਹਨ ਜਾਂ ਦੇਰੀ ਨਾਲ ਸਕੂਲ ਤੋਂ ਜਾਂਦੇ ਹਨ, ਇਸ ਸਬੰਧੀ ਕਾਰਨ ਵੀ ਦਰਜ ਕਰਵਾਉਣਾ ਪਵੇਗਾ। ਪੰਜਾਬ ਸਰਕਾਰ ਬਾਇਓਮੈਟਿ੍ਰਕ ਅਟੈਂਨਡੈਂਸ ਸਿਸਟਮ ਨੂੰ ਪ੍ਰਭਾਵੀ ਬਣਾਉਣ ’ਤੇ ਜ਼ੋਰ ਦੇ ਰਹੀ ਹੈ। ਨਾਲ ਹੀ ਸਕੂਲੀ ਸਿੱਖਿਆ ਵਿਚ ਹੋਰ ਕਈ ਤਰ੍ਹਾਂ ਦੇ ਬਦਲਾਅ ਵੀ ਕੀਤੇ ਜਾ ਰਹੇ ਹਨ। ਇਸੇ ਦਿਸ਼ਾ ਵਿਚ ਪਿ੍ਰੰਸੀਪਲਾਂ ਅਤੇ ਹੈਡਮਾਸਟਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇ ਲਈ ਸਿੰਗਾਪੁਰ ਅਤੇ ਆਈ.ਆਈ.ਐਮ. ਅਹਿਮਦਾਬਾਦ ਵੀ ਭੇਜਿਆ ਜਾ ਰਿਹਾ ਹੈ। 2023-08-28 Parvasi Chandigarh Share Facebook Twitter Google + Stumbleupon LinkedIn Pinterest