-2.1 C
Toronto
Monday, February 16, 2026
spot_img
HomeਕੈਨੇਡਾFrontਲਹਿੰਦੇ ਪੰਜਾਬ ’ਚ ਹੁਣ ਪੁਲਿਸ ਜਨਤਾ ਨੂੰ ‘ਸਰ ਜਾਂ ਮੈਡਮ’ ਕਹਿ ਬੁਲਾਏਗੀ

ਲਹਿੰਦੇ ਪੰਜਾਬ ’ਚ ਹੁਣ ਪੁਲਿਸ ਜਨਤਾ ਨੂੰ ‘ਸਰ ਜਾਂ ਮੈਡਮ’ ਕਹਿ ਬੁਲਾਏਗੀ


‘ਓਏ’ ਕਹਿ ਕੇ ਬੁਲਾਉਣ ’ਤੇ ਲਗਾਈ ਪਾਬੰਦੀ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਵਿਚਲੇ ਪੰਜਾਬ (ਲਹਿੰਦਾ ਪੰਜਾਬ) ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸੂਬੇ ਦੇ ਪੁਲਿਸ ਮੁਲਾਜ਼ਮਾਂ ਨੂੰ ਜਨਤਾ ਨਾਲ ਸਤਿਕਾਰਯੋਗ ਅਤੇ ਨਿਮਰ ਭਾਸ਼ਾ ਵਿਚ ਗੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੁਣ ਜਨਤਕ ਥਾਵਾਂ ’ਤੇ ਨਾਗਰਿਕਾਂ ਨੂੰ ‘ਓਏ’ ਕਹਿ ਕੇ ਸੰਬੋਧਨ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲਾਹੌਰ ਵਿਚ ਪੁਲਿਸ ਸੁਧਾਰਾਂ ਨੂੰ ਲੈ ਕੇ ਹੋਈ ਬੈਠਕ ਵਿਚ ਮਰੀਅਮ ਨਵਾਜ਼ ਨੇ ਕਿਹਾ ਕਿ ਪੁਲਿਸ ਨੂੰ ਜਨਤਾ ਦਾ ਮਾਣ-ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨੁਕਸਾਨਦੇਹ ਸੋਚ ਅਤੇ ਵਿਵਹਾਰ ਨੂੰ ਬਦਲਣ ਦੀ ਲੋੜ ਹੈ ਅਤੇ ਇਸ ਨੂੰ ਲੈ ਕੇ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ। ਸੀਐਮ ਮਰੀਅਮ ਨਵਾਜ਼ ਨੇ ਨਿਰਦੇਸ਼ ਦਿੱਤੇ ਹਨ ਕਿ ਪੁਲਿਸ ਥਾਣਿਆਂ, ਦਫਤਰਾਂ ਅਤੇ ਚੈਕਪੋਸਟ ’ਤੇ ਨਾਗਰਿਕਾਂ ਨੂੰ ‘ਸਰ ਜਾਂ ਮੈਡਮ’ ਕਹਿ ਕੇ ਸੰਬੋਧਨ ਕੀਤਾ ਜਾਵੇਗਾ। ਜੇਕਰ ਕੋਈ ਵੀ ਪੁਲਿਸ ਕਰਮੀ ਅਜਿਹਾ ਕਰਨ ਤੋਂ ਇਨਕਾਰ ਕਰੇਗਾ ਤਾਂ ਉਸ ਨੂੰ ਜਨਤਾ ਨਾਲ ਸਿੱਧੇ ਸੰਪਰਕ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵਾਲਿਆਂ ਖਿਲਾਫ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।

RELATED ARTICLES
POPULAR POSTS