17.4 C
Toronto
Thursday, April 16, 2026
spot_img
HomeਕੈਨੇਡਾFrontਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਅਸਤੀਫਾ ਹੋਇਆ ਮਨਜੂਰ

ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਅਸਤੀਫਾ ਹੋਇਆ ਮਨਜੂਰ


ਵਿਦਾਇਗੀ ਸਮਾਰੋਹ ’ਚ ਵੀ ਸ਼ਾਮਲ ਨਹੀਂ ਹੋਣਗੇ ਧਨਖੜ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਅਸਤੀਫਾ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਵੀਕਾਰ ਕਰ ਲਿਆ ਹੈ। ਇਹ ਜਾਣਕਾਰੀ ਰਾਜ ਸਭਾ ’ਚ ਸਪੀਕਰ ਘਨਸ਼ਿਆਮ ਤਿਵਾੜੀ ਵਲੋਂ ਦਿੱਤੀ ਗਈ ਹੈ ਅਤੇ ਧਨਖੜ ਅੱਜ ਮੰਗਲਵਾਰ ਨੂੰ ਸਦਨ ਦੀ ਕਾਰਵਾਈ ਵਿਚ ਵੀ ਸ਼ਾਮਲ ਨਹੀਂ ਹੋਏ ਹਨ। ਇਸਦੇ ਚੱਲਦਿਆਂ ਰਾਜ ਸਭਾ ਦੀ ਕਾਰਵਾਈ ਦੀ ਸ਼ੁਰੂਆਤ ਜਨਤਾ ਦਲ (ਯੂ) ਦੇ ਸੰਸਦ ਮੈਂਬਰ ਹਰਿਵੰਸ਼ ਨੇ ਕੀਤੀ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਗਦੀਪ ਧਨਖੜ ਆਪਣੇ ਵਿਦਾਇਗੀ ਸਮਾਰੋਹ ਵਿਚ ਵੀ ਸ਼ਾਮਲ ਨਹੀਂ ਹੋਣਗੇ। ਦੱਸਣਯੋਗ ਹੈ ਕਿ ਜਗਦੀਪ ਧਨਖੜ ਨੇ ਅਚਾਨਕ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਦੋਂ ਕਿ ਉਨ੍ਹਾਂ ਦਾ ਕਾਰਜਕਾਲ 10 ਅਗਸਤ 2027 ਤੱਕ ਸੀ। ਰਾਸ਼ਟਰਪਤੀ ਨੂੰ ਲਿਖੇ ਅਸਤੀਫੇ ਵਿਚ ਧਨਖੜ ਨੇ ਅਹੁਦਾ ਛੱਡਣ ਦਾ ਕਾਰਨ ਸਿਹਤ ਦੱਸਿਆ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਗਦੀਪ ਧਨਖੜ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ। ਉਧਰ ਦੂਜੇ ਪਾਸੇ ਵਿਰੋਧੀ ਸਿਆਸੀ ਪਾਰਟੀਆਂ ਨੇ ਧਨਖੜ ਦੇ ਅਸਤੀਫੇ ਦਾ ਕਾਰਨ ਕੁਝ ਹੋਰ ਦੱਸਿਆ ਹੈ।

RELATED ARTICLES
POPULAR POSTS