9.9 C
Toronto
Monday, October 26, 2026
spot_img
HomeਕੈਨੇਡਾFrontਰਾਹੁਲ ਗਾਂਧੀ ਨੂੰ ਯੂਪੀ ਦੀ ਅਦਾਲਤ ਨੇ 2018 ਦੇ ਮਾਣਹਾਨੀ ਕੇਸ ਵਿਚੋਂ...

ਰਾਹੁਲ ਗਾਂਧੀ ਨੂੰ ਯੂਪੀ ਦੀ ਅਦਾਲਤ ਨੇ 2018 ਦੇ ਮਾਣਹਾਨੀ ਕੇਸ ਵਿਚੋਂ ਕੀਤਾ ਬਰੀ

ਰਾਹੁਲ ਗਾਂਧੀ ਨੂੰ ਯੂਪੀ ਦੀ ਅਦਾਲਤ ਨੇ 2018 ਦੇ ਮਾਣਹਾਨੀ ਕੇਸ ਵਿਚੋਂ ਕੀਤਾ ਬਰੀ
ਅਮਿਤ ਸ਼ਾਹ ਖਿਲਾਫ ਕੀਤੀ ਗਈ ਟਿੱਪਣੀ ਨਾਲ ਸਬੰਧਤ ਸੀ ਇਹ ਕੇਸ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਅੱਜ ਸੋਮਵਾਰ ਨੂੰ ਉਤਰ ਪ੍ਰਦੇਸ਼ ਦੀ ਸੁਲਤਾਨਪੁਰ ਅਦਾਲਤ ਨੇ 2018 ਵਿਚ ਭਾਜਪਾ ਆਗੂ ਅਮਿਤ ਸ਼ਾਹ ਖਿਲਾਫ ਕੀਤੀ ਗਈ ਟਿੱਪਣੀ ਨਾਲ ਸਬੰਧਤ ਕੇਸ ਵਿਚੋਂ ਬਰੀ ਕਰ ਦਿੱਤਾ ਹੈ। ਇਹ ਫੈਸਲਾ ਸੁਣਾਉਣ ਮੌਕੇ ਰਾਹੁਲ ਗਾਂਧੀ ਵੀ ਅਦਾਲਤ ਵਿਚ ਹਾਜ਼ਰ ਸਨ। ਰਾਹੁਲ ਨੇ ਅਮਿਤ ਸ਼ਾਹ ਖਿਲਾਫ ਇਹ ਟਿੱਪਣੀ 2018 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੰਗਲੁਰੂ ਦੀ ਇਕ ਰੈਲੀ ਵਿਚ ਕੀਤੀ ਸੀ। ਜ਼ਿਕਰਯੋਗ ਹੈ ਕਿ ਸੁਲਤਾਨਪੁਰ ਦੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਸਥਾਨਕ ਭਾਜਪਾ ਆਗੂ ਵਿਜੇ ਮਿਸ਼ਰਾ ਨੇ 4 ਅਗਸਤ 2018 ਨੂੰ ਰਾਹੁਲ ਗਾਂਧੀ ਖਿਲਾਫ ਇਹ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਅਦਾਲਤ ਵਲੋਂ ਇਸ ਫੈਸਲੇ ਲਈ 13 ਅਕਤੂਬਰ ਦੀ ਤਰੀਕ ਤੈਅ ਕੀਤੀ ਸੀ, ਜਿਸ ਨੂੰ ਬਾਅਦ ਵਿਚ ਬਦਲ ਕੇ 26 ਅਕਤੂਬਰ ਕਰ ਦਿੱਤਾ ਗਿਆ ਸੀ। ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਜਦੋਂ ਆਪਣੇ ਖਿਲਾਫ ਦਰਜ ਮਾਣਹਾਨੀ ਦੇ ਮਾਮਲੇ ਵਿਚ ਅਦਾਲਤੀ ਸੁਣਵਾਈ ਲਈ ਸੁਲਤਾਨਪੁਰ ਜਾ ਰਹੇ ਸਨ ਅਤੇ ਉਦੋਂ ਉਨ੍ਹਾਂ ਦੇ ਕਾਫਲੇ ਦੀਆਂ ਕੁਝ ਗੱਡੀਆਂ ਆਪਸ ਵਿਚ ਟਕਰਾਅ ਵੀ ਗਈਆਂ ਸਨ।

RELATED ARTICLES
POPULAR POSTS