18.1 C
Toronto
Saturday, May 30, 2026
spot_img
HomeਕੈਨੇਡਾFrontਸੁਰੱਖਿਆ ਬਲਾਂ ਨੇ ਦਿੱਲੀ ਧਮਾਕੇ ਦੇ ਦੋਸ਼ੀ ਡਾ. ਉਮਰ ਨਬੀ ਦਾ ਘਰ...

ਸੁਰੱਖਿਆ ਬਲਾਂ ਨੇ ਦਿੱਲੀ ਧਮਾਕੇ ਦੇ ਦੋਸ਼ੀ ਡਾ. ਉਮਰ ਨਬੀ ਦਾ ਘਰ ਢਾਹਿਆ


ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਹੀ ਉਮਰ ਦਾ ਘਰ
ਸ੍ਰੀਨਗਰ/ਬਿਊਰੋ ਨਿਊਜ਼
ਸੁਰੱਖਿਆ ਬਲਾਂ ਨੇ ਲਾਲ ਕਿਲ੍ਹੇ ਦੇ ਨੇੜੇ ਵਿਸਫੋਟਕਾਂ ਨਾਲ ਲੱਦੀ ਕਾਰ ਚਲਾਉਣ ਵਾਲੇ ਡਾ. ਉਮਰ ਨਬੀ ਦਾ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚਲਾ ਘਰ ਢਾਹ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਘਰ ਢਾਹੁਣ ਦੀ ਕਾਰਵਾਈ ਲੰਘੀ ਰਾਤ ਨੂੰ ਕੀਤੀ ਗਈ। ਦੱਸਣਯੋਗ ਹੈ ਕਿ ਲੰਘੇ ਸੋਮਵਾਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਕਾਰ ਧਮਾਕੇ ਵਿਚ 13 ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ ਕਈ ਵਿਅਕਤੀ ਜ਼ਖ਼ਮੀ ਵੀ ਹੋ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਡਾ. ਉਮਰ ਸਫੇਦ ਰੰਗ ਦੀ ਕਾਰ ਚਲਾ ਰਿਹਾ ਸੀ, ਜੋ ਵਿਸਫੋਟਕਾਂ ਨਾਲ ਲੱਦੀ ਹੋਈ ਸੀ। ਜਾਂਚ ਅਧਿਕਾਰੀਆਂ ਨੇ ਧਮਾਕੇ ਵਾਲੀ ਥਾਂ ਤੋਂ ਇਕੱਠੇ ਕੀਤੇ ਗਏ ਡੀਐਨਏ ਨਮੂਨਿਆਂ ਦਾ, ਡਾ. ਉਮਰ ਦੀ ਮਾਂ ਦੇ ਡੀਐਨਏ ਨਮੂਨਿਆਂ ਨਾਲ ਮੇਲ ਖਾਣ ਤੋਂ ਬਾਅਦ ਉਸਦੀ ਪਹਿਚਾਣ ਦੀ ਪੁਸ਼ਟੀ ਕੀਤੀ ਸੀ। ਡਾ. ਉਮਰ, ਜੋ ਆਪਣੇ ਸਰਕਲ ਵਿਚ ਅਕਾਦਮਿਕ ਪੇਸ਼ੇਵਰ ਵਜੋਂ ਜਾਣਿਆ ਜਾਂਦਾ ਸੀ, ਪਿਛਲੇ ਦੋ ਸਾਲਾਂ ਵਿਚ ਕਥਿਤ ਤੌਰ ’ਤੇ ਕੱਟੜਪੰਥੀ ਬਣ ਗਿਆ ਸੀ।

RELATED ARTICLES
POPULAR POSTS