0.2 C
Toronto
Wednesday, December 3, 2025
spot_img
Homeਭਾਰਤਅਮਰੀਕਾ ’ਚ ਬਜ਼ੁਰਗ ਸਿੱਖ ਕੁਲਦੀਪ ਸਿੰਘ ਨੇ ਲੁਟੇਰੇ ਨੂੰ ਭਜਾਇਆ

ਅਮਰੀਕਾ ’ਚ ਬਜ਼ੁਰਗ ਸਿੱਖ ਕੁਲਦੀਪ ਸਿੰਘ ਨੇ ਲੁਟੇਰੇ ਨੂੰ ਭਜਾਇਆ

ਕੁਲਦੀਪ ਸਿੰਘ ਦੀ ਅੱਖ, ਮੱਥੇ ਅਤੇ ਹੱਥ ’ਤੇ ਲੱਗੀ ਸੱਟ
ਵਿਦੇਸ਼ਾਂ ’ਚ ਸਿੱਖ ਭਾਈਚਾਰੇ ’ਤੇ ਨਸਲੀ ਹਮਲਿਆਂ ’ਚ ਹੋਇਆ ਵਾਧਾ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਦੇਸ਼ਾਂ ਵਿਚ ਰਹਿੰਦੇ ਸਿੱਖ ਭਾਈਚਾਰੇ ’ਤੇ ਨਿੱਤ ਦਿਨ ਨਸਲੀ ਹਮਲੇ ਹੋਣ ਦੀਆਂ ਖਬਰ ਆ ਰਹੀਆਂ ਹਨ ਅਤੇ ਅਜਿਹੇ ਨਸਲੀ ਹਮਲਿਆਂ ਵਿਚ ਲਗਾਤਾਰ ਵਾਧਾ ਵੀ ਹੁੰਦਾ ਜਾ ਰਿਹਾ ਹੈ। ਅਮਰੀਕਾ ਵਿਚ ਪੈਂਦੇ ਨਿਊਯਾਰਕ ਦੇ ਰਿਚਮੰਡ ਹਿੱਲ ਇਲਾਕੇ ਵਿਚ ਅਜਿਹੀ ਘਟਨਾ ਵਾਪਰੀ ਹੈ, ਜਿੱਥੇ ਇਕ ਬਜ਼ੁਰਗ ਸਿੱਖ ਕੁਲਦੀਪ ਸਿੰਘ ਨੂੰ ਅਜਿਹੇ ਹੀ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ 63 ਸਾਲਾ ਬਜ਼ੁਰਗ ਸਿੱਖ ਕੁਲਦੀਪ ਸਿੰਘ ਸਵੇਰ ਦੀ ਸੈਰ ਕਰ ਰਿਹਾ ਸੀ ਤਾਂ ਇਕ ਸਾਈਕਲ ਸਵਾਰ ਨੌਜਵਾਨ ਨੇ ਉਨ੍ਹਾਂ ਨੂੰ ਪਿਸਤੌਲ ਦਿਖਾ ਕੇ ਜੇਬ੍ਹ ਖਾਲੀ ਕਰਨ ਲਈ ਕਿਹਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬਜ਼ੁਰਗ ਸਿੱਖ ਵਿਅਕਤੀ ਨੇ ਲੁਟੇਰੇ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਫਿਰ ਲੁਟੇਰਾ ਨੌਜਵਾਨ ਡਰ ਕੇ ਭੱਜ ਗਿਆ। ਇਸ ਹਮਲੇ ਦੌਰਾਨ ਕੁਲਦੀਪ ਸਿੰਘ ਦੀ ਅੱਖ, ਮੱਥੇ ਅਤੇ ਹੱਥ ’ਤੇ ਸੱਟ ਲੱਗੀ ਹੈ। ਉਧਰ ਦੂਜੇ ਪਾਸੇ ਨਿਊਯਾਰਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਇਸ ਘਟਨਾ ਨੂੰ ਨਸਲੀ ਹਮਲਾ ਕਰਾਰ ਨਹੀਂ ਦਿੱਤਾ ਗਿਆ, ਪਰ ਸਿੱਖ ਜਥੇਬੰਦੀਆਂ ਇਸ ਮਾਮਲੇ ਦੀ ਪੜਤਾਲ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਨਿਊਯਾਰਕ ਦੇ ਰਿਚਮੰਡ ਹਿੱਲ ਇਲਾਕੇ ਵਿੱਚ ਪਿਛਲੇ ਦੋ ਮਹੀਨੇ ਦੌਰਾਨ ਸਿੱਖਾਂ ’ਤੇ ਅਜਿਹੇ ਹਮਲੇ ਦੀ ਇਹ ਚੌਥੀ ਵਾਰਦਾਤ ਹੈ।

RELATED ARTICLES
POPULAR POSTS