-16 C
Toronto
Friday, January 30, 2026
spot_img
Homeਭਾਰਤਲੋਕ ਸਭਾ 'ਚ ਰਾਫੇਲ ਮਾਮਲੇ 'ਤੇ ਹੰਗਾਮਾ

ਲੋਕ ਸਭਾ ‘ਚ ਰਾਫੇਲ ਮਾਮਲੇ ‘ਤੇ ਹੰਗਾਮਾ

ਰਾਹੁਲ ਗਾਂਧੀ ਨੇ ਕਿਹਾ – ਰਾਫੇਲ ‘ਤੇ ਚਰਚਾ ਦਾ ਸਾਹਮਣਾ ਨਹੀਂ ਕਰ ਸਕਦੇ ਮੋਦੀ
ਜੇਤਲੀ ਬੋਲੇ- ਕਾਂਗਰਸ ਦੇ ਹੱਥ ਬੋਫਰਜ਼ – ਅਗਸਤਾ ਨਾਲ ਰੰਗੇ ਹੋਏ ਹਨ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ਵਿਚ ਅੱਜ ਰਾਫੇਲ ਡੀਲ ਦੇ ਮੁੱਦੇ ‘ਤੇ ਚਰਚਾ ਹੋਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਜਨਵਰੀ ਨੂੰ ਦਿੱਤਾ ਇੰਟਰਵਿਊ ਸੋਚੀ ਸਮਝੀ ਚਾਲ ਸੀ। ਇਸ ਵਿਚ ਪ੍ਰਧਾਨ ਮੰਤਰੀ ਨੇ ਰਾਫੇਲ ਡੀਲ ਨਾਲ ਜੁੜੇ ਅਹਿਮ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਮੋਦੀ ਦੇ ਅੱਜ ਵੀ ਲੋਕ ਸਭਾ ਵਿਚ ਨਾ ਪਹੁੰਚਣ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ‘ਚ ਹਿੰਮਤ ਨਹੀ ਕਿ ਉਹ ਸਾਡਾ ਸਾਹਮਣਾ ਕਰ ਸਕੇ। ਚਰਚਾ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਾਗਜ਼ ਦੇ ਹਵਾਈ ਜਹਾਜ਼ ਬਣਾ ਕੇ ਵੀ ਉਡਾਏ।
ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਹੁਲ ਗਾਂਧੀ ਦੇ ਆਰੋਪਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਦੇ ਆਪਣੇ ਹੀ ਹੱਥ ਅਗਸਤਾ – ਬੋਫਰਜ਼ ਘੁਟਾਲੇ ਨਾਲ ਰੰਗੇ ਹੋਏ ਹਨ।
ਉਧਰ ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਅਤੇ ਅਰੁਣ ਸ਼ੋਰੀ ਨੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਮੁੜ ਗੌਰ ਕਰਨ ਲਈ ਪਟੀਸ਼ਨ ਦਾਇਰ ਕੀਤੀ। ਧਿਆਨ ਰਹੇ ਕਿ ਅਦਾਲਤ ਨੇ ਲੰਘੀ 14 ਦਸੰਬਰ ਨੂੰ ਰਾਫੇਲ ਜਹਾਜ਼ਾਂ ਦੀ ਖਰੀਦ ਮਾਮਲੇ ਸਬੰਧੀ ਸਾਰੀਆਂ ਜਨਤਕ ਪਟੀਸ਼ਨ ਖਾਰਜ ਕਰ ਦਿੱਤੀਆਂ ਸਨ।

RELATED ARTICLES
POPULAR POSTS