-10.4 C
Toronto
Saturday, January 31, 2026
spot_img
Homeਭਾਰਤ800 ਸਾਲਾਂ ਵਿਚ ਪਹਿਲੀ ਦੋ ਮਹਿਲਾਵਾਂ ਪਹੁੰਚੀਆਂ ਸਬਰੀਮਾਲਾ ਮੰਦਰ

800 ਸਾਲਾਂ ਵਿਚ ਪਹਿਲੀ ਦੋ ਮਹਿਲਾਵਾਂ ਪਹੁੰਚੀਆਂ ਸਬਰੀਮਾਲਾ ਮੰਦਰ

ਭਗਵਾਨ ਅਯੱਪਾ ਦੀ ਕੀਤੀ ਪੂਜਾ

ਨਵੀਂ ਦਿੱਲੀ/ਬਿਊਰੋ ਨਿਊਜ਼

ਕੇਰਲਾ ਦੇ ਸਬਰੀਮਾਲਾ ਮੰਦਰ ਵਿਚ ਅੱਜ ਤੜਕੇ 50 ਸਾਲ ਤੋਂ ਘੱਟ ਉਮਰ ਦੀਆਂ ਦੋ ਮਹਿਲਾਵਾਂ ਪਹੁੰਚ ਗਈਆਂ। ਇਸ ਤੋਂ ਬਾਅਦ ਮੰਦਰ ਦਾ ਸ਼ੁੱਧੀਕਰਨ ਵੀ ਕੀਤਾ ਗਿਆ। ਹੁਣ ਕੇਰਲਾ ਦੇ ਮੁੱਖ ਮੰਤਰੀ ਨੇ ਇਨ੍ਹਾਂ ਮਹਿਲਾਵਾਂ ਨੂੰ ਸੁਰੱਖਿਆ ਦੇਣ ਲਈ ਕਿਹਾ ਹੈ। ਸੁਪਰੀਮ ਕੋਰਟ ਕੋਲੋਂ ਸਬਰੀਮਾਲਾ ਮੰਦਰ ਵਿਚ ਦਾਖਲੇ ਦੀ ਆਗਿਆ ਮਿਲਣ ਤੋਂ ਲਗਭਗ ਤਿੰਨ ਮਹੀਨਿਆਂ ਬਾਅਦ ਪਹਿਲੀ ਵਾਰ ਮਹਿਲਾਵਾਂ ਨੇ ਸਬਰੀਮਾਲਾ ਵਿਚ ਭਗਵਾਨ ਅਯੱਪਾ ਦੇ ਦਰਸ਼ਨ ਕੀਤੇ। ਧਿਆਨ ਰਹੇ ਕਿ 800 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਦੋ ਮਹਿਲਾਵਾਂ ਨੇ ਸਬਰੀਵਾਲਾ ਮੰਦਰ ਵਿਚ ਪਹੁੰਚ ਕੇ ਭਗਵਾਨ ਦੀ ਪੂਜਾ ਕੀਤੀ ਹੈ।

RELATED ARTICLES
POPULAR POSTS