5 ਮੌਤਾਂ ਅਤੇ 40 ਜ਼ਖ਼ਮੀ, 76 ਹਜ਼ਾਰ ਵਿਅਕਤੀਆਂ ਨੇ ਘਰ ਛੱਡਿਆ, 100 ਤੋਂ ਜ਼ਿਆਦਾ ਪਿੰਡ ਸੁੰਨਸਾਨ
ਜੰਮੂ : ਜੰਮੂ, ਕਠੂਆ ਅਤੇ ਸਾਂਬਾ ਜ਼ਿਲ੍ਹਿਆਂ ਵਿਚ ਪਿਛਲੇ ਦਿਨਾਂ ਤੋਂ ਲਗਾਤਾਰ ਪਾਕਿਸਤਾਨੀ ਰੇਂਜਰਾਂ ਅਤੇ ਸੈਨਾ ਨੇ ਭਾਰਤੀ ਚੌਕੀਆਂ ਅਤੇ ਪਿੰਡਾਂ ‘ਤੇ ਮੋਰਟਾਰ ਦਾਗੇ। ਇਸ ਗੋਲੀਬਾਰੀ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਬੀਐਸਐਫ ਦੇ ਪੰਜ ਜਵਾਨਾਂ ਸਮੇਤ 40 ਵਿਅਕਤੀ ਜ਼ਖ਼ਮੀ ਵੀ ਹੋਏ। ਜਾਨ ਬਚਾਉਣ ਲਈ ਪਿੰਡਾਂ ‘ਚੋਂ ਕਰੀਬ 76 ਹਜ਼ਾਰ ਵਿਅਕਤੀ ਹਿਜਰਤ ਕਰਕੇ ਚੁੱਕੇ ਹਨ। ਸੌ ਤੋਂ ਜ਼ਿਆਦਾ ਪਿੰਡ ਸੁੰਨਸਾਨ ਹੋ ਗਏ ਹਨ। ਤਿੰਨ ਜ਼ਿਲ੍ਹਿਆਂ ਵਿਚ ਤਿੰਨ ਦਿਨਾਂ ਲਈ ਸਿੱਖਿਆ ਸੰਸਥਾਵਾਂ ਬੰਦ ਰੱਖਣ ਲਈ ਕਿਹਾ ਗਿਆ ਹੈ। ਪਾਕਿ ਨੇ ਭਾਰਤ ਦੀਆਂ 30 ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਗੋਲੀਬਾਰੀ ਦੇ ਚੱਲਦਿਆਂ ਸੌ ਤੋਂ ਜ਼ਿਆਦਾ ਪਿੰਡ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ।
ਮੰਦਿਰ ਹੀ ਰਿਲੀਫ ਕੈਂਪ
ਰਿਹਾਇਸ਼ੀ ਇਲਾਕਿਆਂ ‘ਤੇ ਅਜਿਹੇ ਹਮਲੇ ਕਰਕੇ ਪਾਕਿ ਇਸ ਸਾਲ ਲੈ ਚੁੱਕਾ ਹੈ 44 ਜਾਨਾਂ, ਇਨ੍ਹਾਂ ਵਿਚ 18 ਜਵਾਨ ਵੀ
ਪਾਕਿ 15 ਮਈ ਤੋਂ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕਰ ਰਿਹਾ ਹੈ। ਪਾਕਿ ਇਸ ਸਾਲ 700 ਤੋਂ ਜ਼ਿਆਦਾ ਵਾਰ ਅਜਿਹੀ ਉਲੰਘਣਾ ਕਰ ਚੁੱਕਾ ਹੈ। ਇਨ੍ਹਾਂ ਘਟਨਾਵਾਂ ਵਿਚ 44 ਵਿਅਕਤੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਸੁਰੱਖਿਆ ਬਲਾਂ ਦੇ 18 ਜਵਾਨ ਵੀ ਸ਼ਾਮਲ ਹਨ।
ਬਜ਼ੁਰਗ ਬੋਲੇ- ਇਸ ਤਰ੍ਹਾਂ ਤਾਂ 1971 ਦੀ ਜੰਗ ‘ਚ ਵੀ ਨਹੀਂ ਹੋਇਆ
ਅਰਨੀਆ : ਸਰਹੱਦੀ ਇਲਾਕਿਆਂ ਵਿਚ ਸੁੰਨਸਾਨ ਪਏ 100 ਤੋਂ ਜ਼ਿਆਦਾ ਪਿੰਡਾਂ ਵਿਚ ਕਈ ਜਗ੍ਹਾ ਫਰਸ਼ ‘ਤੇ ਖੂਨ ਦੇ ਦਾਗ, ਟੁੱਟੀਆਂ ਖਿੜੀਆਂ, ਜ਼ਖ਼ਮੀ ਮਵੇਸ਼ੀ ਅਤੇ ਕੰਧਾਂ ‘ਤੇ ਗੋਲੀਆਂ ਦੇ ਨਿਸ਼ਾਨ ਪਾਕਿ ਦੀ ਕਰੂਰਤਾ ਬਿਆਨ ਕਰ ਰਹੇ ਹਨ। ਘਰ-ਬਾਰ ਛੱਡ ਕੇ ਰਾਹਤ ਕੈਂਪਾਂ ਵਿਚ ਜਾ ਬੈਠੇ ਬਜ਼ੁਰਗ ਕਹਿੰਦੇ ਹਨ ਕਿ ਪਾਕਿ ਦੀ ਅਜਿਹੀ ਹੈਵਾਨੀਅਤ ਤਾਂ 1971 ਦੀ ਜੰਗ ਵਿਚ ਵੀ ਨਹੀਂ ਦੇਖੀ। ਸਭ ਤੋਂ ਬੁਰਾ ਹਾਲ ਅਰਨੀਆ ਦਾ ਹੈ। ਸਰਹੱਦ ਤੋਂ ਸਿਰਫ ਪੰਜ ਕਿਲੋਮੀਟਰ ਦੂਰ ਇਸ ਕਸਬੇ ਦੀ ਆਬਾਦੀ 18 ਹਜ਼ਾਰ ਹੈ। ਪਰ, ਇੱਥੇ ਡਿਊਟੀ ‘ਤੇ ਤੈਨਾਤ ਕੁਝ ਪੁਲਿਸ ਕਰਮੀਆਂ ਦੀ ਦੇਖਭਾਲ ਲਈ ਰੁਕੇ ਕੁਝ ਪਿੰਡ ਵਾਲੇ ਹੀ ਹਨ। ਰਾਹਤ ਅਭਿਆਨ ਦੇਖ ਰਹੇ ਜੰਮੂ ਦੇ ਐਡੀਸ਼ਨਲ ਡਿਸਟ੍ਰਿਕਟ ਮੈਜਿਸਟਰੇਟ ਅਰੁਣ ਮਨਹਾਸ ਕਹਿੰਦੇ ਹਨ ਕਿ 90 ਤੋਂ ਜ਼ਿਆਦਾ ਪਿੰਡਾਂ ਦੇ ਲੋਕਾਂ ਨੂੰ ਬੁਲੇਟ ਪਰੂਫ ਗੱਡੀਆਂ ਵਿਚ ਬਿਠਾ ਕੇ ਸੁਰੱਖਿਅਤ ਸਥਾਨਾਂ ‘ਤੇ ਪਹੁੰਚਿਆ। ਤਿੰਨ ਹਜ਼ਾਰ ਵਿਅਕਤੀ ਅਜੇ ਵੀ ਕੈਂਪਾਂ ਵਿਚ ਹਨ। ਦੋ ਹਜ਼ਾਰ ਦੇ ਕਰੀਬ ਮਵੇਸ਼ੀਆਂ ਨੂੰ ਵੀ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …